FacebookTwitterg+Mail

ਮਾਤਾ-ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਜੈਜ਼ੀ ਬੀ, ਸ਼ੇਅਰ ਕੀਤੀ ਤਸਵੀਰ

jazzy b
19 January, 2019 10:56:32 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ 'ਚ ਮਕਬੂਲ ਹੋਣ ਵਾਲੇ ਨਾਮੀ ਕਲਾਕਾਰ ਜੈਜ਼ੀ ਬੀ ਇਨ੍ਹੀਂ ਦਿਨੀਂ ਆਪਣੇ ਗੀਤ 'ਉੱਡਣੇ ਸਪੋਲੀਏ' ਨੂੰ ਲੈ ਹਰ ਪਾਸੇ ਛਾਏ ਹੋਏ ਹਨ ਪਰ ਇਸ ਦੌਰਾਨ ਉਹ ਥੋੜ੍ਹੇ ਉਦਾਸ ਜਿਹੇ ਵੀ ਨਜ਼ਰ ਆ ਰਹੇ ਹਨ। ਜੀ ਹਾਂ ਇਹ ਅਸੀਂ ਨਹੀਂ ਸਗੋਂ ਖੁਦ ਜੈਜ਼ੀ ਬੀ ਆਖ ਰਹੇ ਹਨ। ਦਰਅਸਲ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀਆਂ ਹੈ, ਜਿਸ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ। ਦਰਅਸਲ ਜੈਜ਼ੀ ਬੀ ਆਪਣੇ ਮੰਮੀ ਡੈਡੀ ਨੂੰ ਬਹੁਤ ਮਿਸ ਕਰ ਰਹੇ ਹਨ। ਉਨ੍ਹਾਂ ਨੂੰ ਯਾਦ ਕਰਦੇ ਹੋਏ ਹੀ ਉਨ੍ਹਾਂ ਨੇ ਇਹ ਪੋਸਟ ਇੰਸਟਾ 'ਤੇ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਦੁਨੀਆ 'ਚ ਤੁਸੀਂ ਜਿੰਨੀ ਮਰਜੀ ਵੀ ਦੋਲਤ-ਸ਼ੌਹਰਤ ਹਾਸਲ ਕਰ ਲਵੋ ਪਰ ਜੋ ਸੁੱਖ ਮਾਪਿਆਂ ਦੀ ਮੌਜੂਦਗੀ 'ਚ ਹੁੰਦਾ ਹੈ, ਉਸ ਦਾ ਅਹਿਸਾਸ ਮਾਪਿਆਂ ਤੋਂ ਬਗੈਰ ਹੋਰ ਕਿਤੇ ਵੀ ਨਹੀਂ ਮਿਲਦਾ ਕਿਉਂਕਿ ਜਦੋਂ ਬੱਚਾ ਕਿਸੇ ਮੇਲੇ ਜਾਂਦਾ ਹੈ ਤਾਂ ਜਦੋਂ ਤੱਕ ਉਹ ਆਪਣੇ ਪਿਤਾ ਦੀ ਉਂਗਲ ਫੜ ਕੇ ਮੇਲਾ ਦੇਖਦਾ ਹੈ ਤਾਂ ਦੁਨੀਆ ਦੀ ਹਰ ਸ਼ੈਅ ਉਸ ਨੂੰ ਵਧੀਆ ਲੱਗਦੀ ਹੈ ਪਰ ਜਦੋਂ ਪਿਤਾ ਨਾਲੋਂ ਉਸ ਦੀ ਉਂਗਲੀ ਛੁੱਟ ਜਾਂਦੀ ਹੈ ਤਾਂ ਉਸ ਨੂੰ ਹਰ ਉਹ ਸ਼ੈਅ ਬੁਰੀ ਲੱਗਣ ਲੱਗ ਜਾਂਦੀ ਹੈ, ਜੋ ਪਿਤਾ ਦੀ ਮੌਜੂਦਗੀ 'ਚ ਉਸ ਨੂੰ ਖੁਸ਼ੀ ਦੇ ਰਹੀ ਸੀ। ਜੈਜ਼ੀ ਬੀ ਨੇ ਤਸਵੀਰ ਨੂੰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ ''ਮੈਂ ਆਪਣੇ ਮਾਤਾ-ਪਿਤਾ ਨੂੰ ਬਹੁਤ ਹੀ ਮਿਸ ਕਰ ਰਿਹਾ ਹਾਂ।''

Punjabi Bollywood Tadka
ਦੱਸਣਯੋਗ ਹੈ ਕਿ ਜੈਜ਼ੀ ਬੀ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਆਪਣੇ ਗੀਤਾਂ ਅਤੇ ਭੰਗੜੇ ਰਾਹੀਂ ਦੁਨੀਆਂ ਦੇ ਹਰ ਕੋਨੇ 'ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹਨ ਅਤੇ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਗੀਤ ਲੋਕਾਂ ਦੀ ਝੋਲੀ 'ਚ ਪਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਉੱਡਣੇ ਸਪੋਲੀਏ' ਰਿਲੀਜ਼ ਹੋਇਆ ਹੈ, ਜਿਸ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Jazzy B Instagram Emotional Post Mother and Father Folk N Funky 2 Rambo All Eyez on Me

Edited By

Sunita

Sunita is News Editor at Jagbani.