FacebookTwitterg+Mail

B'Day: ਸੁਪਰਹਿੱਟ ਗੀਤਾਂ ਤੋਂ ਇਲਾਵਾ ਦਿਲਕਸ਼ ਅਦਾਕਾਰੀ ਨਾਲ ਜੈਜ਼ੀ ਬੀ ਨੇ ਬਣਾਈ ਖਾਸ ਪਛਾਣ

jazzy b birthday
01 April, 2019 12:22:33 PM

ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਜੈਜ਼ੀ ਬੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ 'ਮਿੱਤਰਾਂ ਦੇ ਬੂਟ', 'ਮਹਾਰਾਜੇ', 'ਪਾਰਟੀ ਗੈਟਿੰਗ ਹੋਟ' ਅਤੇ ਹੋਰ ਕਈੇ ਹਿੱਟ ਗੀਤ ਗਾਏ। ਭਾਵੇਂ ਜੈਜ਼ੀ ਬੀ ਪੰਜ ਸਾਲ ਦੀ ਉਮਰ 'ਚ ਹੀ ਆਪਣੇ ਪਰਿਵਾਰ ਨਾਲ ਵੈਨਕੂਵਰ, ਕੈਨੇਡਾ ਚਲੇ ਗਏ ਸਨ ਪਰ ਪੰਜਾਬੀ, ਪੰਜਾਬ ਤੇ ਪੰਜਾਬੀਅਤ ਉਨ੍ਹਾਂ ਦੀ ਰੂਹ 'ਚ ਵਸਦੀ ਹੈ । ਜੈਜ਼ੀ ਬੀ ਉਰਫ ਜਸਵਿੰਦਰ ਸਿੰਘ ਬੈਂਸ ਦਾ ਜਨਮ 1 ਅਪ੍ਰੈਲ 1975 ਨੂੰ ਪਿੰਡ ਦੁਰਗਾਪੁਰ ਨਵਾਂ ਸ਼ਹਿਰ 'ਚ ਹੋਇਆ।
Punjabi Bollywood Tadka
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਹਰਦੀਪ ਕੌਰ ਨਾਲ ਹੋਇਆ। ਉਨ੍ਹਾਂ ਦਾ ਇਕ ਬੇਟਾ ਤੇ ਇਕ ਧੀ ਹੈ। ਜੈਜ਼ੀ ਬੀ ਅੱਜਕਲ ਇੰਗਲੈਂਡ 'ਚ ਰਹਿੰਦੇ ਹਨ। ਉਨ੍ਹਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਬੀ ਨੇ 1993 'ਚ ਪਹਿਲੀ ਕੈਸੇਟ ਕੱਢੀ ਸੀ 'ਘੁੱਗੀਆਂ ਦਾ ਜੋੜਾ'। ਇਸ ਕੈਸੇਟ ਨੂੰ ਲੋਕਾਂ ਦਾ ਚੰਗਾ ਪਿਆਰ ਮਿਲਿਆ ਸੀ।
Punjabi Bollywood Tadka
ਇਸ ਕੈਸੇਟ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਕੈਸੇਟਾਂ ਕੱਢੀਆਂ ਜਿਹੜੀਆਂ ਕਿ ਸੁਪਰ ਹਿੱਟ ਹੋਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਮਿਕ ਕੈਸੇਟਾਂ ਵੀ ਕੱਢੀਆ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
Punjabi Bollywood Tadka
ਜੈਜ਼ੀ ਬੀ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਹਿਲੀ ਵਾਰ ਸਾਲ 2000 'ਚ 'ਸ਼ਹੀਦ ਊਧਮ ਸਿੰਘ' ਫਿਲਮ 'ਚ ਕੰਮ ਕੀਤਾ ਸੀ। ਇਸ ਤੋਂ ਬਾਅਦ 2013 ਜੈਜ਼ੀ ਬੀ ਦੀ ਫਿਲਮ 'ਬੈਸਟ ਆਫ ਲੱਕ' ਆਈ ਸੀ ਜੋ ਕਿ ਸੁਪਰ ਹਿੱਟ ਰਹੀ। 
Punjabi Bollywood Tadka
ਹਾਲ ਹੀ 'ਚ ਜੈਜ਼ੀ ਬੀ ਦਾ ਨਵਾਂ ਸਿੰਗਲ ਟਰੈਕ 'ਉੱਡਣੇ ਸਪੋਲੀਏ' ਵੀ ਨੌਜਵਾਨ ਪੀੜ੍ਹੀ ਦੇ ਦਿਲਾਂ ਦੀ ਧੜਕਣ ਬਣਨ 'ਚ ਕਾਮਯਾਬ ਰਿਹਾ। ਇਸ ਗੀਤ ਨੂੰ ਯੂ-ਟਿਊਬ 'ਤੇ 6 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ।
Punjabi Bollywood Tadka
ਗਾਉਣ ਤੇ ਅਦਾਕਾਰੀ ਤੋਂ ਬਿਨ੍ਹਾਂ ਜੈਜ਼ੀ ਬੀ ਨੂੰ ਖੇਡਾਂ ਦਾ ਵੀ ਬਹੁਤ ਸ਼ੌਂਕ ਹੈ । ਉਨ੍ਹਾਂ ਨੂੰ ਫੁੱਟਬਾਲ, ਕ੍ਰਿਕੇਟ, ਗੁੱਲੀ ਡੰਡੇ ਦੀ ਖੇਡ ਬਹੁਤ ਪਸੰਦ ਹੈ । ਜੈਜ਼ੀ ਬੀ ਨੂੰ ਉਨ੍ਹਾਂ ਦੀ ਅਦਾਕਾਰੀ ਤੇ ਗਾਇਕੀ ਕਰਕੇ ਕਈ ਐਵਾਰਡ ਵੀ ਮਿਲ ਚੁੱਕੇ ਹਨ।
Punjabi Bollywood Tadka


Tags: Jazzy BHappy BirthjdayPollywood KhabarUdhne Sapoliyeਪਾਲੀਵੁੱਡ ਸਮਾਚਾਰਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.