FacebookTwitterg+Mail

ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੈ ਜੈਜ਼ੀ ਬੀ ਦਾ ਧਾਰਮਿਕ ਗੀਤ 'ਧਨ ਧਨ ਬਾਬਾ ਨਾਨਕ' (ਵੀਡੀਓ)

jazzy b new punjabi song dhan dhan baba nanak
06 November, 2019 10:34:50 AM

ਜਲੰਧਰ (ਬਿਊਰੋ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗਾਇਕ ਜੈਜ਼ੀ-ਬੀ ਨੇ ਆਪਣਾ ਨਵਾਂ ਧਾਰਮਿਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ 'ਧਨ ਧਨ ਬਾਬਾ ਨਾਨਕ' ਹੈ। 'ਧਨ ਧਨ ਬਾਬਾ ਨਾਨਕ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਸੱਤੀ ਖੋਖੇਵਾਲੀਆ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਜੱਸੀ ਭਰੋਸ ਨੇ ਆਪਣੀਆਂ ਧੁਨਾਂ ਨਾਲ ਸਜਾਇਆ ਹੈ। ਇਸ ਧਾਰਮਿਕ ਗੀਤ ਦਾ ਫਿਲਮਾਂਕਣ ਟਰੂ ਰੂਟਸ ਪ੍ਰੋਡਕਸ਼ਨ ਨੇ ਕੀਤਾ ਹੈ। ਜੱਸ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਇਹ ਗੀਤ ਹਰ ਇਕ ਨੂੰ ਗੁਰੂ ਘਰ ਨਾਲ ਜੋੜਦਾ ਹੈ। ਜੈਜ਼ੀ ਬੀ ਦੇ ਪ੍ਰਸ਼ੰਸਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਜ਼ੀ ਬੀ ਦਾ 'ਦਿਲ ਮੰਗਦੀ' ਗੀਤ ਆਇਆ ਸੀ, ਇਸ ਗੀਤ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੀ ਖਾਸ ਗੱਲ ਇਹ ਸੀ ਕਿ ਇਸ 'ਚ ਅਪਾਚੀ ਇੰਡੀਅਨ ਨੇ ਲੰਮੀ ਬਰੇਕ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਵਾਪਸੀ ਕੀਤੀ ਹੈ।


Tags: Dhan Dhan Baba NanakJazzy BJassi BrosNew Punjabi SongJass Records

Edited By

Sunita

Sunita is News Editor at Jagbani.