FacebookTwitterg+Mail

ਜੈਜ਼ੀ ਬੀ ਦੇ ਸਿੰਗਲ ਟਰੈਕ 'ਲੀਪ ਵਾਲਾ ਸਾਲ' ਨੂੰ ਯੂ-ਟਿਊਬ 'ਤੇ ਦਰਸ਼ਕਾਂ 25 ਲੱਖ ਵਾਰ ਦੇਖਿਆ

jazzy b song leap wala saal got 25 lakh views on you tube
27 July, 2016 07:11:14 AM

ਜਲੰਧਰ— ਭੰਗੜਾ ਕਿੰਗ ਜੈਜ਼ੀ ਬੀ. ਨੇ ਸੰਗੀਤਕ ਖੇਤਰ ਵਿਚ ਆਪਣੇ ਨਵੇਂ ਰਿਲੀਜ਼ ਗੀਤ 'ਲੀਪ ਵਾਲਾ ਸਾਲ' ਨਾਲ ਵਿਲੱਖਣ ਇਤਿਹਾਸ ਰਚ ਦਿੱਤਾ ਹੈ। ਸਪੀਡ ਰਿਕਾਰਡਜ਼ ਦੇ ਦਿਨੇਸ਼ ਔਲਖ ਅਨੁਸਾਰ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਯੂ-ਟਿਊਬ 'ਤੇ ਕੁਝ ਹੀ ਦਿਨਾਂ ਵਿਚ ਲਗਭਗ 25 ਲੱਖ ਵਾਰ ਦੇਖਿਆ ਗਿਆ। ਖਾਸ ਗੱਲ ਇਹ ਰਹੀ ਕਿ ਰਿਲੀਜ਼ ਹੋਣ ਦੇ ਪਹਿਲੇ ਦਿਨ ਹੀ ਪੰਜ ਲੱਖ ਲੋਕਾਂ ਨੇ ਇਸ ਵੀਡੀਓ ਨੂੰ ਯੂ-ਟਿਊਬ 'ਤੇ ਵੇਖ ਲਿਆ। ਗੀਤ ਦੇ ਬੋਲ ਅੱਜ ਦੇ ਚਰਚਿਤ ਗੀਤਕਾਰ ਵੀਤ ਬਲਜੀਤ ਨੇ ਲਿਖੇ ਹਨ ਅਤੇ ਬੋਲਾਂ ਨੂੰ ਸੰਗੀਤਕ ਧੁਨਾਂ ਵਿਚ ਨੌਜਵਾਨ ਸੰਗੀਤਕਾਰ ਡੀ. ਜੇ. ਫਲੋਅ ਨੇ ਪਿਰੋਇਆ ਹੈ। ਇਸ ਗੀਤ ਵਿਚ ਨੌਜਵਾਨ ਵੱਲੋਂ ਆਪਣੇ ਪਿਆਰ ਦੀ ਤੰਦ ਟੁੱਟਣ ਦੇ ਡਰ ਨੂੰ ਬਹੁਤ ਹੀ ਸਪੱਸ਼ਟ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਸ ਕੰਸੈਪਟ ਨੂੰ ਵੀਡੀਓ ਰਾਹੀਂ ਫਰੇਮ ਸਿੰਘ ਨੇ ਦਰਸ਼ਕਾਂ ਤੱਕ ਪੁੱਜਦਾ ਕੀਤਾ ਹੈ।


Tags: ਜੈਜ਼ੀ ਬੀਲੀਪ ਵਾਲਾ ਸਾਲਯੂ ਟਿਊਬ ਦਰਸ਼ਕਾਂjazzy bleap wala saalyoutube views