ਨਵੀਂ ਦਿੱਲੀ (ਬਿਊਰੋ) — ਦਿੱਗਜ਼ ਅਭਿਨੇਤਾ ਜਤਿੰਦਰ ਅਤੇ ਜਯਾ ਪ੍ਰਦਾ ਪਰਦੇ 'ਤੇ ਫਿਰ ਤੋਂ ਇਕੱਠੇ ਨਜ਼ਰ ਆਉਣਗੇ। 20 ਤੋਂ ਜ਼ਿਆਦਾ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਦੋਵਾਂ ਕਲਾਕਾਰ ਇਸ ਵਾਰ ਟੀ. ਵੀ. ਸ਼ੋਅ 'ਚ ਇਕੱਠੇ ਨਜ਼ਰ ਆਉਣਗੇ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਦੋਵੇਂ ਸਿਤਾਰੇ 'ਸੁਪਰ ਡਾਂਸਰ ਚੈਪਟਰ 3' 'ਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਨਜ਼ਰ ਆਉਣਗੇ।
ਸ਼ੋਅ ਦੇ ਪ੍ਰਤੀਯੋਗੀ ਸਾਲ 1980 ਤੇ 1990 ਦੇ ਦਹਾਕੇ ਦੇ ਉਨ੍ਹਾਂ ਪ੍ਰਸਿੱਧ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਉਣਗੇ। ਜਯਾ ਨੇ ਇਕ ਬਿਆਨ 'ਚ ਕਿਹਾ, ''ਮੈਂ ਸੁਪਰ ਡਾਂਸਰ ਦੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ। ਇਨ੍ਹਾਂ ਬੱਚਿਆਂ ਦੇ ਮਾਧਿਅਮ ਨਾਲ ਸੰਗੀਤ ਨੂੰ ਇੰਨੀਂ ਖੂਬਸੂਰਤੀ ਨਾਲ ਵਿਕਸਿਤ ਹੁੰਦੇ ਦੇਖਣਾ ਅਦਭੁਤ ਹੈ।'' ਜਤਿੰਦਰ ਵੀ ਸ਼ੋਅ ਦਾ ਹਿੱਸਾ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਜਤਿੰਦਰ ਨੇ ਇਸ ਬਾਰੇ ਕਿਹਾ, ''ਮੇਰਾ ਪੋਤਾ ਲਕਸ਼ ਵੀ 'ਸੁਪਰ ਡਾਂਸਰ' ਦੇ ਪ੍ਰਤੀਯੋਗੀਆਂ ਦੀ ਤਰ੍ਹਾਂ ਉਤਸ਼ਾਹੀ ਹੈ।''