FacebookTwitterg+Mail

ਲਓ ਜੀ ਏਕਤਾ ਕਪੂਰ ਨੇ ਆਪਣੇ ਮਾਤਾ-ਪਿਤਾ ਦੇ ਵਿਆਹ ਨੂੰ ਦੱਸਿਆ ਡਰਾਮਾ, ਸ਼ੇਅਰ ਕੀਤੀ ਪੋਸਟ

jeetendra shobha wedding anniversary
01 November, 2017 12:17:06 PM

ਮੁੰਬਈ(ਬਿਊਰੋ)— ਮਸ਼ਹੂਰ ਨਿਰਮਾਤਾ ਏਕਤਾ ਕਪੂਰ ਲਈ 31 ਅਕਤੂਬਰ ਦੀ ਤਾਰੀਖ ਬਹੁਤ ਅਹਿਮ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਇੰਸਟਾਗਰਾਮ 'ਤੇ ਕੀਤਾ ਹੈ। ਉਨ੍ਹਾਂ ਨੇ ਆਪਣੇ ਪਿਤਾ ਜਤਿੰਦਰ ਤੇ ਮੰਮੀ ਸ਼ੋਭਾ ਕਪੂਰ ਦੀ ਤਸਵੀਰ ਇੰਸਟਾਗਰਾਮ 'ਤੇ ਪੋਸਟ ਕਰਦੇ ਹੋਏ ਇਕ ਬੇਹੱਦ ਪਿਆਰੀ ਪੋਸਟ ਲਿਖੀ ਹੈ। ਅਸਲ 'ਚ 43 ਸਾਲ ਪਹਿਲਾਂ ਜਤਿੰਦਰ ਤੇ ਸ਼ੋਭਾ ਕਪੂਰ ਦਾ ਵਿਆਹ ਹੋਇਆ ਸੀ। ਤਾਰੀਖ ਸੀ 31 ਅਕਤੂਬਰ। ਇਹ ਦਿਨ ਜਿੰਨਾ ਜਤਿੰਦਰ ਤੇ ਉਨ੍ਹਾਂ ਦੀ ਪਤਨੀ ਲਈ ਖਾਸ ਹੈ, ਉਂਨਾ ਹੀ ਸਪੈਸ਼ਲ ਹੈ ਉਨ੍ਹਾਂ ਦੀ ਬੇਟੀ ਏਕਤਾ ਕਪੂਰ ਲਈ। ਕੁਈਨ ਆਫ ਟੈਲੀਵਿਜ਼ਨ ਦੇ ਨਾਂ ਨਾਲ ਜਾਣੀ ਜਾਣ ਵਾਲੀ ਏਕਤਾ ਇਹ ਖੁਸ਼ੀ ਜ਼ਾਹਿਰ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾÎਈ। ਉਨ੍ਹਾਂ ਨੇ ਆਪਣੇ ਮੰਮੀ-ਪਾਪਾ ਦੀ ਇਕ ਸਪੈਸ਼ਲ ਤਸਵੀਰ ਇੰਸਟਾਗਰਾਮ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ। ਇਸ ਤਸਵੀਰ ਦੇ ਨਾਲ ਏਕਤਾ ਨੇ ਜੋ ਕੈਪਸ਼ਨ ਲਿਖਿਆ ਹੈ, ਉਹ ਹੋਰ ਵੀ ਖਾਸ ਹੈ। ਉਨ੍ਹਾਂ ਨੇ ਲਿਖਿਆ ਹੈ ਕਿ 31 ਅਕਤੂਬਰ ਉਨ੍ਹਾਂ ਲਈ ਸਾਲ ਦਾ ਸਭ ਤੋਂ ਅਹਿਮ ਦਿਨ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ 43 ਸਾਲ ਪਹਿਲਾਂ ਸ਼ਰਦ ਪੁਰਣੀਮਾ ਦੇ ਦਿਨ ਜਤਿੰਦਰ ਤੇ ਸ਼ੋਭਾ ਨੇ ਨਾਟਕੀ ਤਰੀਕੇ ਨਾਲ ਵਿਆਹ ਕੀਤਾ ਸੀ।

 

A post shared by Ekta Kapoor (@ektaravikapoor) on

ਜ਼ਿਕਰਯੋਗ ਹੈ ਕਿ ਜਤਿੰਦਰ ਆਪਣੇ ਸਮੇਂ ਦੇ ਮਸ਼ਹੂਰ ਅਦਾਕਾਰ ਰਹੇ ਹਨ। ਉਹ 200 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 'ਪਰਿਚੈ', ਸੰਜੋਗ', 'ਔਲਾਦ', 'ਮਜਾਲ', 'ਹਿੰਮਤਵਾਲਾ', 'ਜਾਨੀ ਦੁਸ਼ਮਣ' ਤੇ 'ਤੋਹਫਾ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਸ਼ੋਭਾ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਸ਼ੋਭਾ ਸਿਰਫ 14 ਸਾਲ ਦੀ ਸੀ। ਦੋਹਾਂ ਦਾ ਵਿਆਹ ਵੀ ਕਾਫੀ ਗੁਪਤ ਤਰੀਕੇ ਨਾਲ ਹੋਇਆ ਸੀ। ਇਸ 'ਚ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਇੰਡਸਟਰੀ ਤੋਂ ਸਿਰਫ ਗੁਲਜ਼ਾਰ, ਰਾਜੇਸ਼ ਖੰਨਾ ਤੇ ਸੰਜੀਵ ਕੁਮਾਰ ਨੂੰ ਵੀ ਦੱਸਿਆ ਗਿਆ ਸੀ। ਸ਼ੋਭਾ ਪੇਸ਼ੇ ਤੋਂ ਬ੍ਰਿਟਿਸ਼ ਏਅਰਵੇਜ਼ 'ਚ ਏਅਰ ਹੋਸਟੈੱਸ ਸੀ। ਹੁਣ ਦੋਹਾਂ ਦੇ ਬੱਚੇ ਹਨ, ਤੁਸ਼ਾਰ ਕਪੂਰ ਤੇ ਏਕਤਾ ਕਪੂਰ। ਏਕਤਾ ਜਿੱਥੇ ਟੀ. ਵੀ. ਦੀ ਦੁਨੀਆ 'ਚ ਕਾਫੀ ਮਸ਼ਹੂਰ ਹੈ, ਉੱਥੇ ਤੁਸ਼ਾਰ ਵੀ ਬੀਤੇ ਦਿਨ ਆਈ ਆਪਣੀ ਫਿਲਮ 'ਗੋਲਮਾਲ ਅਗੇਨ' ਨਾਲ ਚਰਚਾ 'ਚ ਹਨ। ਜਤਿੰਦਰ ਲੰਬੇ ਸਮੇਂ ਤੋਂ ਫਿਲਮ ਜਾਂ ਟੀ. ਵੀ. 'ਤੇ ਨਜ਼ਰ ਨਹੀਂ ਆਏ ਹਨ। ਉਹ ਸਾਲ 2007 'ਚ ਫਿਲਮ 'ਓਮ ਸ਼ਾਂਤੀ ਓਮ' 'ਚ ਨਜ਼ਰ ਆਏ ਸਨ।


Tags: Wedding anniversaryEkta kapoorJeetendra Tusshar KapoorShobhaਏਕਤਾ ਕਪੂਰ ਇੰਸਟਾਗਰਾਮ