FacebookTwitterg+Mail

ਗਾਇਕ ਜੈਲੀ ਦੇ ਡਿਊਟ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ

jelly and gurlez akhtar duet single track shooting complete
11 December, 2019 09:02:43 AM

ਜਲੰਧਰ (ਸੋਮ) - ਸਿੰਗਲ ਟਰੈਕ 'ਸਾਡਾ ਪਿੰਡ', 'ਰੇਂਜ' ਨਾਲ ਚਰਚਾ 'ਚ ਆਏ ਗਾਇਕ ਜੈਲੀ ਦੇ ਨਵੇਂ ਡਿਊਟ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ, ਜੋ ਕਿ ਜਲਦ ਹੀ ਪੇਸ਼ਕਾਰ ਪਿੰਕੀ ਧਾਲੀਵਾਲ ਅਤੇ ਅਮਰ ਆਡੀਓ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਜੈਲੀ ਨੇ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ 'ਚ ਮੇਰਾ ਸਾਥ ਡਿਊਟ ਕਿੰਗ ਸਟਾਰ ਗਾਇਕਾ ਗੁਰਲੇਜ਼ ਅਖਤਰ ਨੇ ਦਿੱਤਾ ਹੈ।

ਦੱਸ ਦਈਏ ਕਿ ਗਾਇਕ ਜੈਲੀ ਤੇ ਗਾਇਕਾ ਗੁਰਲੇਜ਼ ਅਖਤਰ ਦੇ ਇਸ ਗੀਤ ਦਾ ਮਿਊਜ਼ਿਕ ਬੀਟ ਇੰਸਪੈਕਟਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਗੁਰਜੀਤ ਨੇ ਕੀਤਾ ਹੈ। ਇਸ ਦਾ ਵੀਡੀਓ ਬੀ ਟੂ ਗੈਦਰ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: Jelly Gurlez Akhtar Duet Single Track ShootingCompleteਜੈਲੀਗੁਰਲੇਜ਼ ਅਖਤਰ ਡਿਊਟ ਸਿੰਗਲ ਟਰੈਕ ਸ਼ੂਟਿੰਗ

About The Author

sunita

sunita is content editor at Punjab Kesari