FacebookTwitterg+Mail

ਜੈਨੀਫਰ ਲੋਪੇਜ਼ ਦਾ ਫੈਸ਼ਨ ਦੇਖ ਲੋਕ ਪਏ ਚੱਕਰਾਂ 'ਚ

jennifer lopez boots
01 August, 2018 07:44:33 PM

ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਤੇ ਵਿਸ਼ਵ ਪ੍ਰਸਿੱਧ ਗਾਇਕਾ ਜੈਨੀਫਰ ਲੋਪੇਜ਼ ਨਵੇਂ-ਨਵੇਂ ਧਮਾਕੇ ਕਰਨ ਲਈ ਪਛਾਣੀ ਜਾਂਦੀ ਹੈ। ਕੁਝ ਦਿਨ ਪਹਿਲਾਂ ਆਪਣਾ 49ਵਾਂ ਜਨਮਦਿਨ ਮਨਾਉਣ ਵਾਲੀ ਜੈਨੀਫਰ ਲੋਪੇਜ਼ ਦਾ ਸਟਾਈਲ ਤੇ ਸਵੈਗ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਹੀ ਨਹੀਂ ਲੱਗਦਾ ਪਰ ਹਾਲ ਹੀ 'ਚ ਉਸ ਨੇ ਨਿਊਯਾਰਕ ਦੀਆਂ ਸੜਕਾਂ 'ਤੇ ਉਸ ਸਮੇਂ ਤਹਿਲਕਾ ਮਚਾ ਦਿੱਤਾ, ਜਦੋਂ ਉਸ ਨੇ ਅਨੋਖੇ ਕਿਸਮ ਦੇ ਬੂਟ ਪਹਿਨੇ।
Punjabi Bollywood Tadka
ਜੈਨੀਫਰ ਲੋਪੇਜ਼ ਦੇ ਇਹ ਡੈਨਿਮ ਬੂਟ ਇੰਨੇ ਅਨੋਖੇ ਸਨ ਕਿ ਹਰ ਕੋਈ ਇਨ੍ਹਾਂ ਨੂੰ ਦੇਖਦਾ ਹੀ ਰਹਿ ਗਿਆ। ਹਾਲੀਵੁੱਡ ਅਭਿਨੇਤਰੀ ਜੈਨੀਫਰ ਲੋਪੇਜ਼ ਦੇ ਇਹ ਬੂਟ ਸਿਰ ਨੂੰ ਚੱਕਰ ਦੇਣ ਵਾਲੇ ਸਨ। ਇਹ ਵਰਸਾਚੇ ਬ੍ਰੈਂਡ ਦੇ ਲੌਂਗ ਡੈਨਿਮ ਬੂਟ ਹਨ।
Punjabi Bollywood Tadka
ਇਨ੍ਹਾਂ 'ਤੇ ਪੁਲਸ ਦਾ ਬੈਜ ਵੀ ਲੱਗਾ ਹੈ। ਸੋਸ਼ਲ ਮੀਡੀਆ 'ਤੇ ਜੈਨੀਫਰ ਲੋਪੇਜ਼ ਦੇ ਇਹ ਬੂਟ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਇਸ ਨੂੰ ਲੈ ਕੇ ਉਸ ਦਾ ਕਈ ਤਰੀਕਿਆਂ ਨਾਲ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ ਪਰ ਜੈਨੀਫਰ ਲੋਪੇਜ਼ ਤਾਂ ਆਪਣੇ ਖਾਸ ਤਰ੍ਹਾਂ ਦੇ ਫੈਸ਼ਨ ਲਈ ਪਛਾਣੀ ਜਾਂਦੀ ਹੈ, ਉਸ ਨੂੰ ਕਿਸੇ ਦੀ ਪਰਵਾਹ ਕਿਥੇ।
Punjabi Bollywood Tadka
ਵਾਕਈ ਇਹ ਬੂਟ ਤਾਂ ਕੁਝ ਅਜਿਹੇ ਅੰਦਾਜ਼ ਦੇ ਹਨ ਕਿ ਇਨ੍ਹਾਂ ਨੂੰ ਪਹਿਨਣ ਤੋਂ ਬਾਅਦ ਪੈਂਟ ਦੀ ਜ਼ਰੂਰਤ ਹੀ ਨਹੀਂ। ਜੈਨੀਫਰ ਲੋਪੇਜ਼ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ।​​​​​​​​​​​​​​
Punjabi Bollywood Tadka


Tags: Jennifer Lopez Boots Varsace Hollywood Actress Singer

Edited By

Rahul Singh

Rahul Singh is News Editor at Jagbani.