FacebookTwitterg+Mail

VIDEO: ਇਹ ਅਦਾਕਾਰਾ ਪਤੀ ਨਾਲ ਕਰਦੀ ਸੀ ਬੇਹੱਦ ਪਿਆਰ, ਇੱਕ ਫੋਨ ਕਾਲ ਨਾਲ ਬਰਬਾਦ ਹੋ ਗਈ ਜ਼ਿੰਦਗੀ

jennifer winget
09 December, 2017 10:47:06 AM

ਮੁੰਬਈ(ਬਿਊਰੋ)— ਕਿਹਾ ਜਾਂਦਾ ਹੈ ਕਿ ਸ਼ਾਨਦਾਰ ਪ੍ਰੇਮ ਕਹਾਣੀਆਂ ਅਜਿਹੀ ਜਗ੍ਹਾ ਅਤੇ ਹਾਲਾਤ ਵਿੱਚ ਜਨਮ ਲੈਂਦੀਆਂ ਹਨ ਜੋ ਵਿਪਰੀਤ ਹੁੰਦੇ ਹਨ। ਇਸੇ ਤਰ੍ਹਾਂ ਦੀ ਇੱਕ ਨਵੀਂ ਕਹਾਣੀ ਲੈ ਕੇ ਆ ਰਿਹਾ ਹੈ ਕਲਰਸ ਚੈਨਲ, ਸੀਰੀਅਲ ਦਾ ਨਾਂ ਹੈ 'ਬੇਪਨਾਹ'। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਇੰਟੈਂਸ ਪ੍ਰੇਮ ਕਹਾਣੀ ਨਜ਼ਰ ਆਵੇਗੀ, ਜਿਸ ਵਿੱਚ ਜ਼ਬਰਦਸਤ ਟਰਨ ਅਤੇ ਟਵਿਸਟ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ 'ਬੇਹੱਦ' ਸੀਰੀਅਲ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰ ਚੁੱਕੀ ਜੇਨੀਫਰ ਵਿਗੇਂਟ ਇਸ ਸੀਰੀਅਲ ਵਿੱਚ ਵੀ ਲੀਡ ਰੋਲ ਵਿੱਚ ਹੈ। ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਅਤੇ ਆਪਣੀ ਐਕਟਿੰਗ ਲਈ ਤਾਂ ਉਹ ਛੋਟੇ ਟੀ. ਵੀ. ਦੀ ਵੱਡੀ ਸਟਾਰ ਹੈ ਹੀ। 'ਬੇਪਨਾਹ' ਵਿੱਚ ਉਹ 'ਜੋਇਆ' ਦਾ ਕਿਰਦਾਰ ਨਿਭਾ ਰਹੀ ਹੈ। ਜੇਨੀਫਰ ਦੇ ਨਾਲ ਇਸ ਸੀਰੀਅਲ ਵਿੱਚ ਹਰਸ਼ਦ ਚੋਪੜਾ (ਆਦਿਤਿਆ), ਸਹਬਾਨ ਆਜਿਮ (ਜਸ) ਅਤੇ ਨਮਿਤਾ ਦੁਬੇ (ਪੂਜਾ) ਵੀ ਆਪਣੀ ਐਕਟਿੰਗ ਦਿਖਾਓਣਗੇ।
Punjabi Bollywood Tadka
ਆਪਣੇ ਰੋਲ ਦੇ ਬਾਰੇ ਵਿੱਚ ਜੇਨੀਫਰ ਨੇ ਦੱਸਿਆ, ਮੈਂ ਸ਼ੋਅ ਦਾ ਹਿੱਸਾ ਬਨਣ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਅਤੇ ਖੁਸ਼ ਵੀ। 'ਬੇਪਨਾਹ' ਦੀ ਕਹਾਣੀ ਬਹੁਤ ਹੀ ਇਮੋਸ਼ਨਲ ਅਤੇ ਬੰਨ ਕੇ ਰੱਖ ਦੇਣ ਵਾਲੀ ਹੈ। ਮੈਂ ਆਪਣੇ ਕਿਰਦਾਰ ਨੂੰ ਸਕ੍ਰੀਨ ਉੱਤੇ ਜ਼ਿੰਦਾ ਕਰਨ ਲਈ ਬਹੁਤ ਬੇਚੈਨ ਹਾਂ ਅਤੇ ਹਰਸ਼ਦ ਨਾਲ ਸਕ੍ਰੀਨ ਸ਼ੇਅਰ ਕਰਨ ਵਿੱਚ ਵੀ ਮਜ਼ਾ ਆਵੇਗਾ। ਦਰਸ਼ਕਾਂ ਨੂੰ ਇਸ ਸ਼ੋਅ ਨਾਲ ਜ਼ਰੂਰ ਮਜ਼ਾ ਆਵੇਗਾ। ਕਰਨ ਸਿੰਘ ਗਰੋਵਰ ਜੇਨੀਫਰ ਵਿਗੇਂਟ ਦੇ ਪਤੀ ਰਹਿ ਚੁੱਕੇ ਹਨ। ਦੋਹਾਂ ਨੇ 9 ਅਪ੍ਰੈਲ, 2012 ਵਿੱਚ ਵਿਆਹ ਕੀਤਾ ਸੀ ਪਰ ਨਵੰਬਰ, 2014 ਵਿੱਚ ਦੋਵੇਂ ਵੱਖ ਹੋ ਗਏ ਸਨ। Punjabi Bollywood Tadkaਇਸ ਤੋਂ ਬਾਅਦ ਕਰਨ ਸਿੰਘ ਨੇ ਬਿਪਾਸ਼ਾ ਬਾਸੂ ਦਾ ਹੱਥ ਫੜ ਲਿਆ ਅਤੇ ਉਨ੍ਹਾਂ ਦੇ ਨਾਲ ਵਿਆਹ ਕਰ ਲਿਆ। ਹਾਲਾਂਕਿ ਕਰਨ ਸਿੰਘ ਟੀ. ਵੀ. ਨੂੰ ਛੱਡ ਕੇ ਵੱਡੇ ਪਰਦੇ ਉੱਤੇ ਕਿਸਮਤ ਅਜ਼ਮਾ ਰਹੇ ਹਨ ਪਰ ਕੋਈ ਵੱਡਾ ਪ੍ਰੋਜੈਕਟ ਅਜੇ ਤੱਕ ਕਲਿੱਕ ਨਹੀਂ ਕਰ ਸਕੇ ਹਨ ਜਦੋਂ ਕਿ ਜੇਨੀਫਰ ਛੋਟੇ ਪਰਦੇ ਦੀ ਸੁਪਰਸਟਾਰ ਬਣ ਚੁੱਕੀ ਹੈ। 

Punjabi Bollywood Tadkaਸਟਾਰ ਪਲੱਸ ਦੇ ਚਰਚਿਤ ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਰੋਮੀ ਭੱਲਾ ਦੀ ਭੂਮਿਕਾ ਨਿਭਾ ਰਹੇ ਅਲੀ ਗੋਨੀ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਪਰ ਇਸ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਦੱਸ ਸਾਲਾਂ ਤੋਂ ਉਹਨਾਂ ਨੂੰ ਇੱਕ ਟੀ. ਵੀ. ਅਦਾਕਾਰਾ 'ਤੇ crush ਹੈ।ਅਲੀ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ, ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਉਹ ਉਹਨਾਂ ਦਾ crush ਰਹੇਗੀ, ਜਿਸ ਅਦਾਕਾਰਾ 'ਤੇ ਅਲੀ ਦਾ crush ਹੈ ਉਹ ਕੋਈ ਹੋਰ ਨਹੀਂ ਸਗੋਂ 'ਬੇਹਦ' ਦੀ ਅਦਾਕਾਰਾ ਜੇਨੀਫਰ ਵਿਗੇਂਟ ਹੈ।

 

A post shared by Jennifer Winget (@jenniferwinget1) on

ਇਸ ਤੋਂ ਬਾਅਦ ਆਖਿਰ 'ਚ ਜੇਨੀਫਰ ਵਿਗੇਂਟ ਦੀ ਇੱਕ ਤਸਵੀਰ ਪੋਸਟ ਕਰਦਿਆਂ ਅਲੀ ਨੇ ਲਿਖਿਆ, 'ਹਮੇਸ਼ਾ ਤੋਂ ਇਹੀ ਮੇਰੀ crush ਹੈ। ਸੱਚ ਕਿਹਾ ਤਾਂ ਇੱਕ ਹੀ ਇੰਡਸਟਰੀ 'ਚ ਕੰਮ ਕਰਨ ਤੋਂ ਬਾਵਜੂਦ ਵੀ ਮੈਂ ਅਜੇ ਤੱਕ ਉਹਨਾਂ ਨੂੰ ਨਹੀਂ ਮਿਲ ਪਾਇਆ ਹਾਂ। ਦੱਸ ਦਈਏ ਕਿ ਜੇਨੀਫਰ ਕਰੀਬ 17 ਸਾਲਾਂ ਤੋਂ ਟੀ. ਵੀ. ਇੰਡਸਟਰੀ 'ਚ ਕੰਮ ਕਰ ਰਹੀ ਹੈ। ਉਹਨਾਂ ਕਈ ਸੀਰੀਅਲਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਰਾਜ ਕੀਤਾ ਹੈ। ਉੱਥੇ ਹੀ ਅਲੀ ਨੇ ਸਾਲ 2012 'ਚ ਆਪਣੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka


Tags: Jennifer wingetBepannaahVideoਬੇਹੱਦਜੇਨੀਫਰ ਵਿਗੇਂਟ