FacebookTwitterg+Mail

ਬਾਲੀਵੁੱਡ ਅਭਿਨੇਤਰੀਆਂ ਨਾਲੋਂ ਘੱਟ ਨਹੀਂ ਹਨ Tv ਦੀਆਂ ਇਹ ਅਦਾਕਾਰਾਂ

jennifer winget
22 March, 2018 02:10:51 PM

ਮੁੰਬਈ (ਬਿਊਰੋ)— ਅਦਾਕਾਰੀ ਤੋਂ ਲੈ ਕੇ ਸਟਾਈਲ ਦੀ ਗੱਲ ਕਰੀਏ ਤਾਂ ਛੋਟੇ ਪਰਦੇ ਦੀਆਂ ਅਦਾਕਾਰਾਂ ਵੀ ਕਿਸੇ ਮਾਮਲੇ 'ਚ ਬਾਲੀਵੁੱਡ ਅਭਿਨੇਤਰੀਆਂ ਤੋਂ ਘੱਟ ਨਹੀਂ ਹਨ। ਅੱਜ ਅਸੀਂ ਤੁਹਾਨੂੰ ਛੋਟੇ ਪਰਦੇ ਦੀਆਂ ਉਨ੍ਹਾਂ ਸਟਾਰਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਬੀ-ਟਾਊਨ ਦੀਆਂ ਸੁਪਰਸਟਾਰ ਅਭਿਨੇਤਰੀਆਂ ਨੂੰ ਟੱਕਰ ਦੇ ਰਹੀਆਂ ਹਨ। ਇਹ ਅਦਾਕਾਰਾਂ ਟੀ. ਵੀ. ਸ਼ੋਅਜ਼ ਰਾਹੀਂ ਲੱਖਾਂ ਦਿੱਲਾਂ 'ਤੇ ਰਾਜ ਕਰ ਰਹੀਆਂ ਹਨ।

ਅਦਾ ਖਾਨ
'ਨਾਗਿਨ', 'ਪਿਆ ਬਸੰਤੀ ਰੇ', 'ਪ੍ਰਦੇਸ ਮੇਂ ਹੈ ਮੇਰਾ ਦਿਲ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਅਦਾਕਾਰਾ ਅਦਾ ਖਾਨ ਛੋਟੇ ਪਰਦੇ 'ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।
Punjabi Bollywood Tadka

ਜੇਨੀਫਰ ਵਿੰਗੇਟ
ਅਦਾਕਾਰਾ ਜੇਨੀਫਰ ਵਿੰਗੇਟ 'ਅਕੇਲੇ ਹਮ ਅਕੇਲੇ ਤੁੰਮ, 'ਰਾਜਾ ਕੀ ਆਏਗੀ ਬਾਰਾਤ', 'ਕੁਛ ਨਾ ਕਹੋ' 'ਚ ਨੰਨ੍ਹੀ ਬੱਚੀ ਦੇ ਰੂਪ 'ਚ ਨਜ਼ਰ ਆਈ ਸੀ। ਜਦੋਂ ਉਹ ਵੱਡੀ ਹੋਈ ਤਾਂ ਉਸਨੇ ਟੀ. ਵੀ. ਰਾਹੀਂ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ। ਜੇਨੀਫਰ ਅਦਾਕਾਰੀ ਦੌਰਾਨ ਕਰੀਬ 32 ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਸੋਨਾਰਿਕਾ ਭਦੌਰੀਆ
'ਦੇਵੋ ਕੇ ਦੇਵ ਮਹਾਦੇਵ' ਫੇਮ ਸੋਨਾਰਿਕਾ ਭਦੌਰੀਆ ਹਿੰਦੀ ਤੋਂ ਇਲਾਵਾ ਤੇਲਗੂ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਉਸਨੂੰ ਪਛਾਣ 'ਦੇਵੋ ਕੇ ਦੇਵ' 'ਚ ਪਾਰਵਤੀ ਦੇ ਕਿਰਦਾਰ ਨਾਲ ਹੋਈ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਸੋਨਾਰਿਕਾ ਨੇ ਲਾਈਫ ਓਕੇ ਦੇ ਸ਼ੋਅ 'ਤੁੰਮ ਦੇਣਾ ਸਾਥ ਮੇਰਾ' ਨਾਲ ਕੀਤੀ ਸੀ।

Punjabi Bollywood Tadka

ਕ੍ਰਿਸਟਲ ਡਿਸੂਜ਼ਾ
'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਵੀ ਬੀ-ਟਾਊਨ ਅਭਿਨੇਤਰੀਆਂ ਨਾਲੋਂ ਘੱਟ ਨਹੀਂ ਹੈ। ਉਹ 'ਕਸਤੂਰੀ', 'ਕਿਆ ਦਿੱਲ ਮੇਂ ਹੈ' ਵਰਗੇ ਮਸ਼ਹੂਰ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਬਿੱਗ ਬੌਸ 11' 'ਚ ਬਤੌਰ ਮਹਿਮਾਨ ਨਜ਼ਰ ਆਈ ਸੀ।

Punjabi Bollywood Tadka

ਸ਼ਿਵਾਂਗੀ ਜੋਸ਼ੀ
'ਯੇ ਰਿਸ਼ਤਾ ਕਿਆ ਕਹਿਲਾਤਾ' 'ਚ ਲੀਡ ਕਿਰਦਾਰ ਨਿਭਾਉਣ ਵਾਲੀ ਸ਼ਿਵਾਂਗੀ ਜੋਸ਼ੀ ਕਾਫੀ ਮਸ਼ਹੂਰ ਹੋ ਚੁੱਕੀ ਹੈ। 'ਬੇਗੂਸਰਾਰ' ਅਤੇ 'ਆਯਾਤ' 'ਚ ਉਸਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ।

Punjabi Bollywood Tadka

ਸ਼ਰੇਨੂੰ ਪਾਰਿਖ
'ਇਸ਼ਕਬਾਜ਼' ਫੇਮ ਸ਼ਰੇਨੂੰ ਪਾਰਿਖ ਨੇ 'ਇਸ ਪਿਆਰ ਕੋ ਕਿਆ ਨਾਮ ਦੂੰ', 'ਏਕ ਬਾਰ ਫਿਰ' ਵਰਗੇ ਸ਼ੋਅ ਰਾਹੀਂ ਆਪਣੀ ਪਛਾਣ ਬਣਾਈ ਹੈ। ਫਿਲਹਾਲ ਉਹ ਸਟਾਰ ਪਲੱਸ ਦੇ ਸ਼ੋਅ ਗੌਰੀ ਓਮਕਾਰਾ ਸਿੰਘ ਓਬਰਾਏ 'ਚ ਲੀਡ ਕਿਰਦਾਰ ਨਿਭਾਅ ਰਹੀ ਹੈ।

Punjabi Bollywood Tadka


Tags: Jennifer Winget Shivangi Joshi Adaa Khan Sonarika Bhadoria Shrenu Parikh Tv Actress

Edited By

Kapil Kumar

Kapil Kumar is News Editor at Jagbani.