FacebookTwitterg+Mail

'ਬੇਪਨਾਹ' ਦਾ ਨਵਾਂ ਪ੍ਰੋਮੋ ਆਇਆ ਸਾਹਮਣੇ (ਵੀਡੀਓ)

jennifer winget
07 May, 2018 12:41:48 PM

ਮੁੰਬਈ (ਬਿਊਰੋ)— ਜੈਨੀਫਰ ਵਿੰਗੇਟ ਅਤੇ ਹਰਸ਼ਦ ਚੋਪੜਾ ਦਾ ਨਵਾਂ ਸੀਰੀਅਲ 'ਬੇਪਨਾਹ' ਵਿਚ ਬਹੁਤ ਡਰਾਮਾ ਚੱਲ ਰਿਹਾ ਹੈ। ਬੀਤੇ ਦਿਨੀਂ ਜੋਇਆ ਨੇ ਆਪਣੇ ਪਤੀ ਦੁਆਰਾ ਸਾਇਨ ਕੀਤੇ ਗਏ ਤਲਾਕ ਦੇ ਕਾਗਜ ਦੇਖ ਕੇ ਆਪਣਾ ਗੁੱਟ ਕੱਟ ਲਿਆ ਸੀ। ਇਸ ਤੋਂ ਬਾਅਦ ਆਦਿੱਤਿਆ ਜੋਇਆ ਨੂੰ ਹਸਪਤਾਲ ਲਿਜਾਇਆ ਹੈ। ਜੋਇਆ ਬੱਚ ਜਾਂਦੀ ਹੈ ਅਤੇ ਬਾਅਦ ਵਿਚ ਮਸੂਰੀ ਜਾਣ ਦਾ ਫੈਸਲਾ ਕਰਦੀ ਹੈ।
ਜੋਇਆ ਦਾ ਫੈਸਲਾ ਸੁਣ ਕੇ ਆਦਿੱਤਿਆ ਘਬਰਾ ਜਾਂਦਾ ਹੈ ਪਰ ਅਖੀਰ ਵਿਚ ਉਹ ਜੋਇਆ ਨੂੰ ਮਸੂਰੀ ਜਾਣ ਤੋਂ ਰੋਕਣ 'ਚ ਸਫਲ ਹੋ ਜਾਂਦਾ ਹੈ। ਦੱਸ ਦੇਈਏ ਕਿ ਇਕ ਪਾਸੇ ਮਾਹੀ (ਜਸ ਦੀ ਭੈਣ) ਜੋਆ ਨੂੰ ਰਸਤੇ ਤੋਂ ਹਟਾ ਕੇ ਸਾਰਾ ਪੈਸਾ ਆਪਣੇ ਨਾਮ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੈ।

 

A post shared by Colors TV (@colorstv) on

ਪਿਛਲੇ ਦਿਨੀਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਸ ਸੀਰੀਅਲ 'ਚ ਅਗਨੀਹੋਤਰੀ ਦੀ ਐਂਟਰੀ ਹੋਣ ਵਾਲੀ ਹੈ ਅਤੇ ਉਨ੍ਹਾਂ ਦੀ ਐਂਟਰੀ ਤੋਂ ਬਾਅਦ ਤੋਂ ਹੀ ਇਸ ਸੀਰੀਅਲ ਵਿਚ ਇਕ ਨਵਾਂ ਟਵਿਸਟ ਆ ਜਾਵੇਗਾ। ਦੱਸ ਦੇਈਏ ਕਿ ਇਸ ਸੀਰੀਅਲ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਉਣ ਵਾਲੇ ਦਿਨਾਂ 'ਚ ਇਸ ਸੀਰੀਅਲ ਦੇ ਦਰਸ਼ਕਾਂ ਨੂੰ ਝਟਕਾ ਲੱਗਣ ਵਾਲਾ ਹੈ।
ਗੱਲ ਕੀਤੀ ਜਾਵੇ ਪ੍ਰੋਮੋ ਦੀ ਤਾਂ ਇਸ ਵਿਚ ਜੋਇਆ ਅਤੇ ਆਦਿੱਤਿਆ ਸੱਤ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹੈ। ਪ੍ਰੋਮੋ ਵਿਚ ਤੁਸੀਂ ਦੇਖੋਗੇ। ਕਿ ਮਾਹੀ ਅਤੇ ਅਪੂਰਵ ਦਾ ਕਿਰਦਾਰ ਪੂਜਾ (ਆਦਿਤਿਅ ਦੀ ਪਤਨੀ) ਅਤੇ ਜਸ (ਜੋਆ ਦਾ ਪਤੀ) ਦੀ ਮੌਤ ਦੀ ਅਸਲੀ ਵਜ੍ਹਾ ਨੂੰ ਲੱਭਣ ਦੀ ਗੱਲ ਕਰਦੇ ਹਨ ਅਤੇ ਉਹ ਅਜਿਹਾ ਕਰ ਵੀ ਲੈਂਦੇ ਹਨ। ਅਪੂਰਵ ਦਾ ਕਿਰਦਾਰ ਜੋਇਆ ਅਤੇ ਆਦਿੱਤਿਆ ਨੂੰ ਉਨ੍ਹਾਂ ਦੀ ਕੁਝ ਅਜਿਹੀਆਂ ਤਸਵੀਰਾਂ ਦਿਖਾਉਂਦਾ ਹੈ, ਜਿਸ 'ਚ ਉਹ ਇਕ-ਦੂੱਜੇ ਦੇ ਬੇਹੱਦ ਕਰੀਬ ਨਜ਼ਰ ਆ ਰਹੇ ਹਨ।


Tags: BepannahNew Promo Jennifer WingetHarshad Chopra

Edited By

Manju

Manju is News Editor at Jagbani.