FacebookTwitterg+Mail

ਇਕ ਐਪੀਸੋਡ ਦਾ 80,000 ਹਜ਼ਾਰ ਤੇ ਮਹੀਨੇ 'ਚ 20 ਲੱਖ ਕਮਾਉਂਦੀ ਹੈ ਇਹ ਅਦਾਕਾਰਾ

jennifer winget
31 May, 2018 12:28:04 PM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਨੂੰ ਟੀ. ਵੀ. ਇੰਡਸਟਰੀ ਦੀ ਫੈਸ਼ਨੇਬਲ ਅਭਿਨੇਤਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਅੱਜਕਲ ਉਹ ਕਲਰਜ਼ ਦੇ ਸ਼ੋਅ 'ਬੇਪਨਾਹ' 'ਚ 'ਜੋਇਆ' ਦਾ ਕਿਰਦਾਰ ਨਿਭਾਅ ਰਹੀ ਹੈ। ਹਾਲ ਹੀ 'ਚ ਟੀ. ਵੀ. ਦੀ ਦੁਨੀਆ ਦੇ ਕਈ ਸੈਲੇਬਸ ਨੂੰ ਉਨ੍ਹਾਂ ਦੇ ਯੋਗਦਾਨ ਲਈ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਨਵਾਜ਼ਿਆ ਗਿਆ।
Punjabi Bollywood Tadka
'ਬੇਪਨਾਹ' ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਜੈਨੀਫਰ ਨੂੰ ਇਹ ਐਵਾਰਡ 'ਬੈਸਟ ਅਦਾਕਾਰਾ ਆਫ ਡਰਾਮਾ' ਲਈ ਦਿੱਤਾ ਗਿਆ ਹੈ। ਅੱਜ ਤੁਹਾਨੂੰ ਦੱਸਣ ਜਾ ਰਹੇ ਜੈਨੀਫਰ ਦੀ ਕਮਾਈ ਬਾਰੇ, ਜਿਸ ਦਾ ਖੁਲਾਸਾ ਉਸ ਨੇ ਇਕ ਇੰਟਰਵਿਊ ਦੌਰਾਨ ਕੀਤਾ। 
Punjabi Bollywood Tadka
ਇਕ ਐਪੀਸੋਡ ਦਾ 80,000 ਲੈਂਦੀ ਹੈ ਜੈਨੀਫਰ 
ਟੀ. ਵੀ. ਸ਼ੋਅ 'ਬੇਪਨਾਹ' ਲਈ ਜੈਨੀਫਰ ਕਾਫੀ ਮੋਟੀ ਰਕਮ ਵਸੂਲ ਕਰਦੀ ਹੈ। ਉਹ ਇਕ ਐਪੀਸੋਡ ਲਈ 70-80 ਹਜ਼ਾਰ ਰੁਪਏ ਤੱਕ ਦੀ ਫੀਸ ਲੈਂਦੀ ਹੈ। ਇਕ ਮਹੀਨੇ 'ਚ ਸ਼ੋਅ ਲਈ ਜੈਨੀਫਰ ਕਰੀਬ 22-25 ਦਿਨ ਸ਼ੂਟਿੰਗ ਕਰਦੀ ਹੈ। ਅਜਿਹੇ 'ਚ ਦੇਖਿਆ ਜਾਵੇ ਤਾਂ ਇਸ ਸ਼ੋਅ ਨਾਲ ਉਸ ਦੀ ਮਹੀਨੇ ਦੀ ਇਨਕਮ 20,00,000 ਰੁਪਏ ਹੈ। ਅਸਲ 'ਚ ਜੈਨੀਫਰ 'Cinevista production' ਨਾਲ ਕੰਮ ਕਰ ਰਹੀ ਹੈ।
Punjabi Bollywood Tadka
ਇਸ ਦੇ ਪਿਛਲੇ ਸ਼ੋਅ 'ਬੇਹੱਦ' ਲਈ ਉਸ ਨੂੰ ਇਕ ਐਪੀਸੋਡ ਲਈ ਉਸ ਨੂੰ 65,000 ਰੁਪਏ ਦੀ ਫੀਸ ਦਿੱਤੀ ਜਾ ਰਹੀ ਸੀ ਤੇ ਹੁਣ ਨਵੇਂ ਸ਼ੋਅ 'ਬੇਪਨਾਹ' ਲਈ 10-15 ਦੀ ਹਾਈਕ ਮਿਲੀ ਹੈ। ਦੱਸ ਦੇਈਏ ਕਿ ਜੈਨੀਫਰ ਬਾਲੀਵੁੱਡ ਸਿਤਾਰਿਆਂ ਕਿਤੇ ਜ਼ਿਆਦਾ ਤਨਖਾਹ ਵਸੂਲਦੀ ਹੈ। ਫਿਲਮ ਇੰਡਸਟਰੀ 'ਚ ਕਈ ਸੈਲੇਬਸ ਅਜਿਹੇ ਹਨ, ਜੋ ਖੁਦ ਜੈਨੀਫਰ ਦੇ ਵੱਡੇ ਫੈਨ ਹਨ।
Punjabi Bollywood Tadka
ਕੋ ਸਟਾਰ ਨਾਲ ਲਿੰਕਅਪ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ
ਜੈਨੀਫਰ ਨੂੰ ਲੈ ਕੇ ਖਬਰਾਂ ਆਈਆਂ ਸਨ ਕਿ ਉਹ ਆਪਣੇ ਸਹਿ-ਕਲਾਕਾਰ ਤੇ ਟੀ. ਵੀ. ਐਕਟਰ ਸਹਿਬਾਨ ਅਜੀਮ ਨੂੰ ਡੇਟ ਕਰ ਰਹੀ ਹੈ ਪਰ ਉਨ੍ਹਾਂ ਨੇ ਖਬਰਾਂ ਨੂੰ ਸਿਰਫ ਅਫਵਾਹ ਹੀ ਦੱਸਿਆ ਹੈ। ਦੱਸ ਦੇਈਏ ਕਿ ਜੈਨੀਫਰ 2012 'ਚ ਦੁਨੀਆ ਦੀ 21ਵੀਂ ਸੈਕਸੀਐਸਟ ਏਸ਼ੀਅਨ ਵੂਮਨ ਚੁਣੀ ਗਈ ਸੀ। ਇਸਟਰਨ ਆਈ ਨਿਊਜ਼ਪੇਪਰ ਨੇ ਉਨ੍ਹਾਂ ਨੂੰ 50 ਸੈਕਸੀਐਸਟ ਏਸ਼ੀਅਨ ਵੂਮਨ 'ਚ ਸ਼ਾਮਲ ਕੀਤਾ ਸੀ।
Punjabi Bollywood Tadka


Tags: Jennifer WingetInstagramBepannahDada Saheb PhalkeTv Actress

Edited By

Sunita

Sunita is News Editor at Jagbani.