FacebookTwitterg+Mail

ਜੈਨੀਫਰ ਵਿੰਗੇਟ ਨੂੰ ਸਾਬਕਾ ਪਤੀ ਕਰਨ ਸਿੰਘ ਗਰੋਵਰ ਵੱਲੋਂ ਦਿੱਤੇ ਅਜਿਹੇ ਰਿਐਕਸ਼ਨ ਨੇ ਦਰਸ਼ਕ ਕੀਤੇ ਹੈਰਾਨ

jennifer winget
17 July, 2018 02:33:58 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਅਤੇ ਕਰਨ ਸਿੰਘ ਗਰੋਵਰ ਨੇ 2014 'ਚ ਆਪਣੇ ਵਿਆਹ ਨੂੰ ਖਤਮ ਕਰ ਦਿੱਤਾ ਸੀ। ਤਲਾਕ ਤੋਂ ਬਾਅਦ ਕਰਨ ਨੇ ਜਿੱਥੇ ਬਿਪਾਸ਼ਾ ਨਾਲ ਵਿਆਹ ਕਰ ਲਿਆ, ਉੱਥੇ ਜੈਨੀਫਰ ਅੱਜ ਵੀ ਸਿੰਗਲ ਹਨ। ਜੈਨੀਫਰ ਅੱਜਕਲ ਸੀਰੀਅਲ 'ਬੇਪਨਾਹ' 'ਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਹੁਣ ਮੀਡੀਆ ਰਿਪੋਰਟਸ ਮੁਤਾਬਕ ਕੁਝ ਦਿਨਾਂ ਪਹਿਲਾਂ ਇਕ ਇੰਟਰਵਿਊ ਦੌਰਾਨ ਕਰਨ ਤੋਂ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਜੈਨੀਫਰ ਦਾ ਸ਼ੋਅ 'ਬੇਪਨਾਹ' ਦੇਖਿਆ ਹੈ? ਤਾਂ ਕਰਨ ਨੇ ਕਿਹਾ ਸੀ, ''ਨਹੀਂ ਮੈਂ ਨਹੀਂ ਦੇਖਿਆ... ਕੀ ਤੁਸੀਂ ਦੇਖਿਆ ਹੈ??? ਕਿਹੋ ਜਿਹਾ ਹੈ?

Punjabi Bollywood Tadka

ਪਰ ਲੱਗਦਾ ਹੈ ਹੁਣ ਕਰਨ ਨੇ ਇਹ ਸ਼ੋਅ ਦੇਖ ਲਿਆ ਹੈ ਕਿਉਂਕਿ ਇਕ ਵੈਬਸਾਈਟ ਮੁਤਾਬਕ ਕਰਨ ਨੇ ਇਹ ਸ਼ੋਅ ਦੇਖਿਆ, ਜਿਸ 'ਚ ਉਨ੍ਹਾਂ ਨੂੰ ਜੈਨੀਫਰ ਦਾ ਕੰਮ ਵੀ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਨੇ ਜੈਨੀਫਰ ਦੀ ਤਾਰੀਫ ਕਰਦੇ ਹੋਏ ਕਿਹਾ, ''ਉਹ ਬਹੁਤ ਖੂਬਸੂਰਤ ਹੈ।'' ਉਂਝ ਜੈਨੀਫਰ ਹੈ ਹੀ ਬੇਹੱਦ ਖੂਬਸੂਰਤ। ਦੱਸ ਦੇਈਏ ਕਿ ਜੈਨੀਫਰ ਟੀ. ਵੀ. ਦੀਆਂ ਹੌਟ ਅਭਿਨੇਤਰੀਆਂ 'ਚੋਂ ਇਕ ਹੈ, ਜਿਸ ਨੂੰ ਲੱਖਾਂ ਚਾਹੁਣ ਵਾਲੇ ਹਨ।

Punjabi Bollywood Tadka


Tags: Jennifer WingetKaran Singh GroverBepannah

Edited By

Chanda Verma

Chanda Verma is News Editor at Jagbani.