ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਦਮਦਾਰ ਅਵਾਜ਼ ਦੀ ਮਾਲਕਨ ਜੈਨੀ ਜੌਹਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਜੈਨੀ ਨੇ ਇੰਸਟਾ ਦੇ ਜਾਰੀਏ ਦਰਸ਼ਕਾਂ ਨੂੰ ਆਪਣੀ ਮਾਂ ਨਾਲ ਮਿਲਾਇਆ ਹੈ। ਇੰਨਾਂ ਹੀ ਨਹੀਂ ਸਗੋਂ ਜੈਨੀ ਜੌਹਲ ਅਤੇ ਉਸ ਦੀ ਮਾਤਾ ਜੀ ਮਸ਼ਹੂਰ ਲੋਕ ਗੀਤ ਵੀ ਗਾ ਰਹੀਆਂ ਹਨ। ਜੈਨੀ ਜੌਹਲ ਵੱਲੋਂ ਇਹ ਵੀਡੀਓ ਸਾਂਝੀ ਕਰਕੇ ਲਿਖਿਆ ਗਿਆ ਹੈ ''Mom and me singing together after a long time❤️ ajj eda e baithe baithe mood ban gya muma da v kuj gungunaun da.eh mom da fvrt folk song aa i hope tuhanu sarya nu pasand aayuga❤️''।
ਦੱਸ ਦਈਏ ਕਿ ਜੈਨੀ ਜੌਹਲ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ। ਉਸ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਗੀਤ 'ਗੋਲਡ ਵਰਗੀ', 'ਯਾਰੀ ਜੱਟੀ ਦੀ', 'ਮੁਟਿਆਰ ਜੱਟ ਦੀ', 'ਨਰਮਾ' ਅਤੇ 'ਰਕਾਨ' ਵਰਗੇ ਕਈ ਸੁਪਰ ਹਿੱਟ ਨਾਲ ਚਰਚਾ 'ਚ ਰਹਿ ਚੁੱਕੀ ਹੈ। ਜੈਨੀ ਜੌਹਲ ਦੇ ਇਹ ਵੀਡੀਓ ਨੂੰ ਵੀ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।