ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਜੈਨੀ ਜੌਹਲ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹੈ। ਉਸ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਪਰ ਉਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਮੁਕਾਮ ਬਣਾਉਣ ਲਈ ਕਾਫੀ ਲੰਬਾ ਸੰਘਰਸ਼ ਕਰਨਾ ਪਿਆ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣਾ ਪਹਿਲਾਂ ਗੀਤ ਗਾਉਂਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦਿਆ ਉਸ ਨੇ ਕੈਪਸ਼ਨ 'ਚ ਲਿਖਿਆ, ''।'' ਜੈਨੀ ਜੌਹਲ ਨੂੰ 'ਯਾਰੀ ਜੱਟ ਦੀ'”ਨਾਲ ਪ੍ਰਸਿੱਧੀ ਮਿਲੀ ਸੀ ਅਤੇ ਇਸ ਤੋਂ ਬਾਅਦ ਉਸ ਦਾ 'ਨਰਮਾ' ਗੀਤ ਆਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਹ ਪੰਜਾਬ ਦੇ ਲੋਕ ਮੇਲਿਆਂ ਅਤੇ ਸੱਭਿਆਚਾਰਕ ਸੱਥਾਂ 'ਚ ਵੀ ਗਾਉਂਦੀ ਹੈ। ਉਸ ਦੀ ਕਾਮਯਾਬੀ ਪਿੱਛੇ ਬੰਟੀ ਬੈਂਸ ਦਾ ਵੱਡਾ ਹੱਥ ਹੈ। 'ਨਖਰਾ', 'ਗੋਲਡ' ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੀ ਹੈ।