ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਗਾਇਕਾ ਜੈਨੀ ਜੌਹਲ ਵੀ ਕਿਸੇ ਦੀ ਪ੍ਰਸ਼ੰਸਕ ਹੈ ਅਤੇ ਉਸ ਗਾਇਕ ਪਿੱਛੇ ਪਾਗਲ ਹੈ। ਜੈਨੀ ਜੋਹਲ ਨੂੰ ਉਸ ਦੇ ਗੀਤ ਤੇ ਫਿਲਮਾਂ ਬੇਹੱਦ ਪਸੰਦ ਹਨ। ਦਰਅਸਲ, ਗਾਇਕਾ ਜੈਨੀ ਜੌਹਲ ਨੂੰ ਦਿਲਜੀਤ ਦੋਸਾਂਝ ਬੇਹੱਦ ਪਸੰਦ ਹਨ ਅਤੇ ਉਨ੍ਹਾਂ ਦੇ ਗੀਤ ਅਤੇ ਅਦਾਕਾਰੀ ਦੀ ਉਹ ਕਾਇਲ ਹੈ।
ਦੱਸ ਦਈਏ ਕਿ ਗਾਇਕਾ ਜੈਨੀ ਜੌਹਲ ਲੰਮੇ ਸਮੇਂ ਤੋਂ ਸੰਗੀਤ ਜਗਤ ਲਈ ਗਾ ਰਹੀ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ ਪਰ ਉਨ੍ਹਾਂ ਨੂੰ ਇੰਡਸਟਰੀ 'ਚ ਖਾਸ ਮੁਕਾਮ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਹਾਲ ਹੀ 'ਚ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣਾ ਪਹਿਲਾ ਗੀਤ ਗੁਣਗੁਣਾਉਂਦੀ ਨਜ਼ਰ ਆ ਰਹੀ ਹੈ। ਜੈਨੀ ਜੌਹਲ ਦਾ ਜਨਮ ਜਲੰਧਰ 'ਚ ਹੋਇਆ ਅਤੇ ਉਨ੍ਹਾਂ ਨੂੰ ਕਾਮਯਾਬੀ 'ਯਾਰੀ ਜੱਟ ਦੀ'”ਨਾਲ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਨਰਮਾ' ਨੂੰ ਵੀ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ।