FacebookTwitterg+Mail

ਜੈਸੀਕਾ ਦੀ ਭੈਣ ਬਣ ਕੇ 'ਊ ਲਾ ਲਾ ਗਰਲ' ਨੇ ਲੁੱਟੀ ਸੀ ਵਾਹ-ਵਾਹੀ, ਇੰਝ ਹੋਇਆ ਸੀ ਮਸ਼ਹੂਰ ਮਾਡਲ ਦਾ ਕਤਲ

jessica lal
23 April, 2018 04:10:17 PM

ਮੁੰਬਈ(ਬਿਊਰੋ)— ਮਸ਼ਹੂਰ ਮਾਡਲ ਜੈਸੀਕਾ ਲਾਲ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੁ ਸ਼ਰਮਾ ਦੀ ਰਿਹਾਈ 'ਤੇ ਜੈਸੀਕਾ ਦੀ ਭੈਣ ਨੂੰ ਕੋਈ ਇਤਰਾਜ਼ ਨਹੀਂ ਹੈ। ਤਿਹਾੜ ਜੇਲ 'ਚ ਸਜ਼ਾ ਕੱਟ ਰਹੇ ਮਨੁ ਦੇ ਬਾਰੇ 'ਚ ਜੈਸੀਕਾ ਦੀ ਭੈਣ ਸਬਰੀਨਾ ਲਾਲ ਨੇ ਕਿਹਾ ਕਿ ''ਜੇਕਰ ਉਸ ਨੂੰ ਸਜ਼ਾ 'ਚ ਰਾਹਤ ਮਿਲਦੀ ਹੈ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਆਪਣੇ ਦਿਮਾਗ 'ਚ ਮੈਂ ਉਸ ਨੂੰ ਮੁਆਫ ਕਰ ਦਿੱਤਾ ਹੈ। ਇਹ ਬਿਲਕੁੱਲ ਉਸੇ ਤਰ੍ਹਾਂ ਹੀ ਹੈ, ਜਿਵੇਂ ਸਭ ਕੁਝ ਖਾਲੀ ਹੋ ਕੇ ਕਿਸੇ ਨੂੰ ਮੁਆਫ ਕਰ ਦੇਣਾ ਅਤੇ ਜ਼ਿੰਦਗੀ 'ਚ ਅੱਗੇ ਵੱਧਣਾ।''

Punjabi Bollywood Tadka

ਸਬਰੀਨਾ ਲਾਲ ਦਾ ਕਿਰਦਾਰ 2011 'ਚ ਰਿਲੀਜ਼ ਹੋਈ ਫਿਲਮ 'ਨੋ ਵਨ ਕਿਲਡ ਜੈਸੀਕਾ' 'ਚ ਵਿਦਿਆ ਬਾਲਨ ਨੇ ਨਿਭਾਇਆ ਸੀ। ਫਿਲਮ ਨੂੰ ਜਿੱਥੇ ਆਲੋਚਕਾਂ ਨੇ ਕਾਫੀ ਸਰਾਹਿਆ ਤਾਂ ਉੱਥੇ ਬਾਕਸ ਆਫਿਸ 'ਤੇ ਵੀ ਇਹ ਫਿਲਮ ਸੁਪਰਹਿੱਟ ਰਹੀ ਸੀ। ਚਲੋਂ ਅਸੀਂ ਤੁਹਾਨੂੰ ਦੱਸਦੇ ਹਾਂ ਮਸ਼ਹੂਰ ਮਾਡਲ ਜੈਸੀਕਾ ਲਾਲ ਦੀ ਕਹਾਣੀ। 29 ਅਪ੍ਰੈਲ 1999 'ਚ ਦਿੱਲੀ ਦੇ ਟੈਮਰਿੰਡ ਕੋਰਟ ਰੈਸਟੋਰੈਂਟ 'ਚ ਮਸ਼ਹੂਰ ਮਾਡਲ ਜੈਸੀਕਾ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Punjabi Bollywood Tadka

ਇਸ ਦੀ ਵਜ੍ਹਾ ਇਹ ਸੀ ਕਿ ਜੈਸੀਕਾ ਨੇ ਸ਼ਰਾਬ ਵਰਤਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਕਾਤਲ ਕਿਸੇ ਹੋਰ ਨੇ ਨਹੀਂ ਬਲਕਿ ਹਰਿਆਣਾ ਦੇ ਕੱਦਾਵਰ ਕਾਂਗਰਸੀ ਆਗੂ ਵਿਨੋਦ ਸ਼ਰਮਾ ਦਾ ਬੇਟਾ ਮਨੁ ਸ਼ਰਮਾ ਸੀ, ਜਿਸ ਦੀ ਵਜ੍ਹਾ ਕਾਰਨ ਜੈਸੀਕਾ ਲਾਲ ਮਰਡਰ ਕੇਸ 'ਚ ਨਿਆਂ ਦੇ ਰਸਤੇ ਮੁਸ਼ਕਿਲ ਹੋ ਗਏ। 7 ਸਾਲ ਤੱਕ ਚਲੇ ਮੁਕੱਦਮੇ ਤੋਂ ਬਾਅਦ ਫਰਵਰੀ 2006 'ਚ ਸਾਰੇ ਦੋਸ਼ੀ ਬਰੀ ਹੋ ਗਏ। ਦੋਸ਼ੀਆਂ ਨੂੰ ਬਰੀ ਹੋਣ ਤੋਂ ਬਾਅਦ ਜੈਸੀਕਾ ਦੀ ਭੈਣ ਸਬਰੀਨਾ ਲਾਲ ਨੇ ਨਵੇਂ ਸਿਰੇ ਨਾਲ ਇਸ ਕੇਸ 'ਚ ਜਾਨ ਫੂਕਣ ਦੀ ਕੋਸ਼ਿਸ਼ ਕੀਤੀ।

Punjabi Bollywood Tadka

ਇਹ ਮਾਮਲਾ ਮੀਡੀਆ 'ਚ ਉਛਲਿਆ, ਜਿਸ ਤੋਂ ਬਾਅਦ ਇਸ ਕੇਸ ਨੂੰ ਮੁੜ ਖੋਲ੍ਹਣਾ ਪਿਆ। ਫਾਸਟਟ੍ਰੈਕ ਕੋਰਟ 'ਚ ਇਹ ਕੇਸ ਮੁੜ ਚੱਲਿਆ। ਉਸ ਤੋਂ ਬਾਅਦ ਜੈਸੀਕਾ ਦੇ ਕਾਤਲ ਦੇ ਦੋਸ਼ 'ਚ ਮਨੁ ਸ਼ਰਮਾ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਿਆਸੀ ਤਾਕਤਾਂ ਦੇ ਜ਼ੋਰ 'ਚ ਮਨੁ ਸ਼ਰਮਾ 'ਤੇ ਜੇਲ 'ਚੋਂ ਬਾਹਰ ਆਉਂਦਾ ਰਿਹਾ। ਇਸੇ ਦੌਰਾਨ ਉਸ ਨੂੰ ਮੁੰਬਈ ਦੀ ਇਕ ਲੜਕੀ ਨਾਲ ਵਿਆਹ ਵੀ ਕਰ ਲਿਆ। ਉਹ ਫਰਲੋ 'ਤੇ 2 ਹਫਤੇ ਲਈ ਜੇਲ 'ਚੋਂ ਬਾਹਰ ਆਇਆ ਅਤੇ ਚੰਡੀਗੜ੍ਹ 'ਚ ਵਿਆਹ ਰਚਾ ਲਿਆ।

Punjabi Bollywood Tadka

ਮਨੁ ਅਤੇ ਉਸ ਲੜਕੀ (ਪਤਨੀ) ਵਿਚਕਾਰ 10 ਸਾਲ ਪੁਰਾਣੀ ਜਾਨ-ਪਛਾਣ ਦੱਸੀ ਗਈ।

Punjabi Bollywood Tadka


Tags: Jessica LalSabrina LalManu Sharma No One Killed JessicaVidya Balan

Edited By

Chanda Verma

Chanda Verma is News Editor at Jagbani.