ਮੁੰਬਈ (ਬਿਊਰੋ)— ਬਾਲੀਵੁੱਡ ਅਭਿਨਤਰੀ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਚੇਨਈ 'ਚ ਇਕ ਸ਼ਰਧਾਂਜਲੀ ਸਭਾ ਆਯੋਜਨ ਕੀਤਾ ਗਿਆ ਹੈ, ਜਿਸ 'ਚ ਸ਼ਾਮਿਲ ਹੋਣ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਜਾਹਨਵੀ ਕੂਪਰ ਅਤੇ ਖੁਸ਼ੀ ਕਪੂਰ ਚੇਨਈ ਲਈ ਰਵਾਨਾ ਹੋ ਚੁੱਕੀਆਂ ਹਨ।
ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਜਾਹਨਵੀ ਤੇ ਖੁਸ਼ੀ ਚੇਨਈ ਜਾਣ ਲਈ ਮੁੰਬਈ ਏਅਰਪੋਰਟ 'ਤੇ ਪਹੁੰਚੀਆਂ ਹਨ। ਇਸ ਦੌਰਾਨ ਏਅਰਪੋਰਟ 'ਤੇ ਮਾਂ ਦੀ ਮੌਤ ਦਾ ਦੁੱਖ ਦੋਹਾਂ ਬੇਟੀਆਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਸੀ। ਉੱਥੇ ਹੀ ਬੀਤੇ ਦਿਨ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਚੇਨਈ ਲਈ ਪਹਿਲਾਂ ਹੀ ਰਵਾਨਾ ਹੋ ਚੁੱਕੇ ਸਨ।
ਜਾਣਕਾਰੀ ਮੁਤਾਬਕ ਚੇਨਈ 'ਚ ਸ਼੍ਰੀਦੇਵੀ ਦੀ ਇਸ ਸ਼ਰਧਾਂਜਲੀ ਸਭਾ ਦਾ ਆਯੋਜਨ ਬੋਨੀ ਕਪੂਰ ਅਤੇ ਬੇਟੀਆਂ ਨੇ ਮਿਲ ਕੇ ਯੋਜਨਾ ਬਣਾਈ ਹੈ। ਇਹ ਸ਼ਰਧਾਂਜਲੀ ਸਭਾ ਚੇਨਈ ਦੇ ਹੋਟਲ ਕਰਾਊਨ ਪਲਾਜ਼ਾ 'ਚ ਰੱਖੀ ਗਈ ਹੈ। ਇਸ ਤੋਂ ਇਲਾਵਾ ਚੇਨਈ 'ਚ ਰੱਖੀ ਗਈ ਇਸ ਸ਼ਰਧਾਜ਼ਲੀ ਸਭਾ 'ਚ ਸਾਊਥ ਫਿਲਮ ਇੰਡਸਟਰੀ ਦੇ ਕਈ ਸਟਾਰਜ਼ ਸ਼ਾਮਿਲ ਹੋ ਸਕਦੇ ਹਨ।