FacebookTwitterg+Mail

ਸ਼੍ਰੀਦੇਵੀ ਦੀ ਬੇਟੀ ਜਾਹਨਵੀ ਵਾਂਗ ਨਜ਼ਰ ਆਉਂਦੀ ਹੈ ਇਹ ਮਾਡਲ, ਸਾਹਮਣੇ ਆਈ ਤਸਵੀਰ

jhanvi kapoor
01 April, 2018 04:51:06 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਸੱਭਿਆਸਾਚੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਕ ਬ੍ਰਾਈਡਲ ਕਲੈਕਸ਼ਨ ਦਾ ਕੈਟਲਾਗ ਹੈ। ਇਹ ਕਲੈਕਸ਼ਨ ਮਸ਼ਹੂਰ ਫਿਲਮਮੇਕਰ ਸੱਤਿਅਜੀਤ ਰੇ ਕੀ ਫਿਲਮ 'ਜਲਸਾਘਰ' ਤੋਂ ਪ੍ਰੇਰਿਤ ਹੈ। ਇਸ ਕੈਟਲਾਗ 'ਚ ਇਕ ਨਜ਼ਰ ਆ ਰਹੀ ਮਾਡਲ ਦਾ ਚਿਹਰਾ ਬਿਲਕੁਲ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਵਾਂਗ ਲੱਗ ਰਹੀ ਹੈ। ਹਾਲਾਂਕਿ ਅਜਿਹਾ ਸਿਰਫ ਮਾਡਲ ਦੇ ਸਾਈਡ ਫੇਸ ਨੂੰ ਦੇਖ ਕੇ ਲੱਗ ਰਿਹਾ ਹੈ।
Punjabi Bollywood Tadka
ਬੁੱਲ੍ਹ, ਨੱਕ ਤੋਂ ਲੈ ਕੇ ਆਈਬ੍ਰੋ ਤੱਕ ਸਭ ਕੁਝ ਜਾਹਨਵੀ ਕਪੂਰ ਵਾਂਗ ਨਜ਼ਰ ਆ ਰਿਹਾ ਹੈ। ਸਬਿਅਸਾਚੀ ਨੇ ਆਪਣੇ ਕੈਟਲਾਗ ਨਾਲ ਮਾਡਲ ਦਾ ਨਾਂ ਸ਼ੇਅਰ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਨੇ ਉਸ ਦੀ ਕੋਈ ਫਰੰਟ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਗੱਲ ਜਾਹਨਵੀ ਦੀ ਕਰੀਏ ਤਾਂ ਉਹ ਇੰਨੀ ਦਿਨੀਂ ਆਪਣੀ ਡੈਬਿਊ ਫਿਲਮ 'ਧੜਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
Punjabi Bollywood Tadkaਮਰਾਠੀ ਸਿਨੇਮਾ ਦੀ ਸੁਪਰਹਿੱਟ ਫਿਲਮ 'ਸੈਰਾਟ' ਦੇ ਇਸ ਰੀਮੇਕ ਨੂੰ ਸ਼ਸ਼ਾਂਕ ਖੇਤਾਨ ਡਾਇਰੈਕਟ ਕਰ ਰਹੇ ਹਨ। ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟੜ ਇਸ ਫਿਲਮ 'ਚ ਜਾਹਨਵੀ ਦੇ ਓਪਜਿਟ ਨਜ਼ਰ ਆਵੇਗਾ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਦੀ ਹਮਸ਼ਕਲ ਦੀ ਤਸਵੀਰ ਸਾਹਮਣੇ ਆਈ। ਇਸਤੋਂ ਪਹਿਲਾਂ ਵੀ ਪ੍ਰਿਯੰਕਾ ਚੋਪੜਾ, ਪ੍ਰਿਟੀ ਜ਼ਿੰਟਾ ਤੇ ਫਾਤਿਮਾ ਸਨਾ ਸ਼ੇਖ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।


Tags: Jhanvi KapoorSridevikhushi kapoorBoney KapoorDhadakIshaan KhattarSatyajit RaySabyasachi Mukherji

Edited By

Sunita

Sunita is News Editor at Jagbani.