ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਧੜਕ' ਨਾਲ ਡੈਬਿਊ ਕਰਨ ਵਾਲੀ ਜਾਹਨਵੀ ਕਪੂਰ ਅਕਸਰ ਮੀਡੀਆ ਤੋਂ ਦੂਰ ਭੱਜਦੀ ਹੈ ਤੇ ਆਪਣੀਆਂ ਨਿੱਜੀ ਗੱਲਾਂ ਨੂੰ ਘੱਟ ਹੀ ਸ਼ੇਅਰ ਕਰਦੀ ਹੈ। ਹਾਲ ਹੀ 'ਚ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਸ ਦੀਆਂ ਗੱਲਾਂ ਖੁੱਲ੍ਹ ਕੇ ਸਭ ਦੇ ਸਾਹਮਣੇ ਆਉਣ ਲੱਗੀਆਂ ਹਨ। ਉਂਝ ਵੀ ਜਦੋਂ ਤੋਂ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਹੈ ਲੋਕ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਸਭ ਗੱਲਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।
![Punjabi Bollywood Tadka](http://static.jagbani.com/multimedia/14_00_2617200001-ll.jpg)
ਜਾਹਨਵੀ ਕਪੂਰ ਬੀਤੇ ਦਿਨੀਂ 21 ਸਾਲ ਦੀ ਹੋ ਗਈ ਹੈ। ਉਸ ਦੇ ਜਨਮਦਿਨ 'ਤੇ ਉਸ ਦੇ ਖਾਸ ਦੋਸਤ ਅਕਸ਼ਤ ਰਾਜਨ ਨੇ ਉਸ ਨੂੰ ਇਕ ਖਾਸ ਤਸਵੀਰ ਨਾਲ ਜਨਮਦਿਨ ਦੀ ਵਧਾਈ ਦਿੱਤੀ। ਅਕਸ਼ਤ ਨੇ ਜਾਹਨਵੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕੈਪਸ਼ਨ 'ਚ ਲਿਖਿਆ, ''ਹੈਪੀ ਬਰਥਡੇ''।
![Punjabi Bollywood Tadka](http://static.jagbani.com/multimedia/14_00_3209000002-ll.jpg)
ਜਾਹਨਵੀ ਕਪੂਰ ਨੇ ਅਕਸ਼ਤ ਦੀ ਇਸ ਵਧਾਈ ਦਾ ਜਵਾਬ ਦਿੰਦੇ ਹੋਏ ਲਿਖਿਆ ਹੈ, ''ਆਈ. ਐੱਲ. ਵਾਈ''। ਹਰ ਕੋਈ ਜਾਣਦਾ ਹੈ ਕਿ ਆਈ. ਐੱਲ. ਵਾਈ. ਦੀ ਮਤਲਬ ਆਈ. ਲਵ. ਯੂ. ਹੁੰਦਾ ਹੈ ਪਰ ਅਜਿਹਾ ਵੀ ਹੋ ਸਕਦਾ ਹੈ ਜਾਹਨਵੀ ਨੇ ਇਕ ਖਾਸ ਦੋਸਤ ਦੇ ਤੌਰ 'ਤੇ ਅਜਿਹਾ ਲਿਖਿਆ ਹੋਵੇ।
![Punjabi Bollywood Tadka](http://static.jagbani.com/multimedia/14_00_3624400003-ll.jpg)
ਦੱਸਣਯੋਗ ਹੈ ਕਿ ਅਕਸ਼ਤ ਜਾਹਨਵੀ ਕਪੂਰ ਦੇ ਪਰਿਵਾਰ ਦੇ ਕਾਫੀ ਕਰੀਬ ਹੈ। ਕਈ ਵਾਰ ਉਸ ਨੂੰ ਜਾਹਨਵੀ ਨਾਲ ਡਿਨਰ 'ਤੇ ਜਾਂਦੇ ਦੇਖਿਆ ਗਿਆ ਹੈ। ਇੰਨਾ ਹੀ ਨਹੀਂ ਕਈ ਵਾਰ ਫਿਲਮਾਂ ਦੀ ਸਕ੍ਰੀਨਿੰਗ 'ਤੇ ਵੀ ਜਾਹਨਵੀ ਨਾਲ ਨਜ਼ਰ ਆ ਚੁੱਕਾ ਹੈ। ਉਂਝ ਹੁਣ ਤੱਕ ਜਾਹਨਵੀ ਦਾ ਨਾਂ ਸਿਰਫ ਈਸ਼ਾਨ ਖੱਟੜ ਨਾਲ ਹੀ ਜੁੜਦਾ ਆਇਆ ਹੈ। ਦੱਸ ਦੇਈਏ ਕਿ ਈਸ਼ਾਨ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦਾ ਛੋਟਾ ਭਰਾ ਹੈ। ਈਸ਼ਾਨ ਜਾਹਨਵੀ 'ਧੜਕ' ਫਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ।
![Punjabi Bollywood Tadka](http://static.jagbani.com/multimedia/14_00_4047800004-ll.jpg)