ਨਵੀਂ ਦਿੱਲੀ(ਬਿਊਰੋ)— 48ਵੇਂ ਅੰਤਰ ਰਾਸ਼ਟਰੀ ਫਿਲਮ ਫੈਸਟੀਵਲ ਦਾ ਰੰਗਾਰੰਗ ਆਯੋਜਨ ਗੋਆ 'ਚ ਹੋਇਆ ਸੀ। ਸੋਮਵਾਰ ਨੂੰ 'IFFI 2017' ਦੇ ਰੈੱਡ ਕਾਰਪੇਟ 'ਤੇ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੇ ਗਲੈਮਰਸ ਲੁੱਕ 'ਚ ਨਜ਼ਰ ਆਈ। ਡੈਬਿਊ ਫਿਲਮ 'ਧੜਕ' ਦੇ ਅਨਾਊਂਸਮੈਂਟ ਤੋਂ ਬਾਅਦ ਪਹਿਲੀ ਵਾਰ ਰੈੱਡ ਕਾਰਪੇਟ 'ਤੇ ਦਿਖੀ ਜਾਹਨਵੀ ਦਾ ਗਲੈਮਰ ਅੰਦਾਜ਼ ਦੇਖਣਯੋਗ ਸੀ।
ਉਸ ਨੇ ਅਨਾਮਿਕਾ ਖੰਨਾ ਦੀ ਡਿਜ਼ਾਈਨਰ ਰੈੱਡ ਤੇ ਬ੍ਰਾਊਨ ਸਲੀਵਲੈੱਸ ਚੋਲੀ ਨਾਲ ਮੈਚਿੰਗ ਪੇਂਟ ਤੇ ਸਲੀਵਲੈੱਸ ਲਹਿੰਗਾ ਪਾਇਆ ਸੀ। ਸੈਲੀਬ੍ਰਿਟੀ ਸਟਾਈਲਿਸਟ ਤਾਨਿਆ ਘਾਵਰੀ ਨੇ ਜਾਹਨਵੀ ਦੀਆਂ ਦੋ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਜਾਹਨਵੀ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਾਹਨਵੀ ਨੇ ਰੈੱਡ ਕਾਰਪੇਟ 'ਤੇ ਪਿਤਾ ਬੋਨੀ ਕਪੂਰ ਤੇ ਮਾਂ ਸ਼੍ਰੀਦੇਵੀ ਨਾਲ ਵੀ ਪੋਜ਼ ਦਿੱਤੇ।
ਦੱਸਣਯੋਗ ਹੈ ਕਿ ਜਾਹਨਵੀ ਕਪੂਰ ਨੇ ਸ਼ੋਅਜ਼ ਦੌਰਾਨ ਕਾਫੀ ਹੌਟ ਪੋਜ਼ ਦਿੱਤੇ। ਇਸ ਦੌਰਾਨ ਸ਼੍ਰੀਦੇਵੀ ਦੀ ਲਾਡਲੀ ਇੰਨੀ ਸ਼ਾਨਦਾਰ ਲੱਗ ਰਹੀ ਸੀ ਕਿ ਮੌਜ਼ੂਦਾ ਲੋਕਾਂ ਦੀਆਂ ਨਜ਼ਰਾਂ ਸਿਰਫ ਜਾਹਨਵੀ 'ਤੇ ਹੀ ਟਿੱਕੀਆ ਰਹੀਆਂ।
ਜਾਹਨਵੀ ਨੇ ਬਾਕੀ ਅਦਾਕਾਰਾਂ ਦੇ ਹੁੰਦੇ ਸਾਰੀ ਲਾਈਮਲਾਈਟ ਲੁੱਟੀ। ਜਾਹਨਵੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ।