ਮੁੰਬਈ(ਬਿਊਰੋ)— ਸ਼੍ਰੀਦੇਵੀ ਦੀਆਂ ਬੇਟੀਆਂ ਜਾਹਨਵੀ ਤੇ ਖੁਸ਼ੀ ਕਪੂਰ ਪਹਿਲੀ ਵਾਰ ਆਪਣੇ ਮਤਰੇਏ ਭਰਾ ਅਰਜੁਨ ਕਪੂਰ ਦੇ ਘਰ ਪੁੱਜੀਆਂ। ਉਨ੍ਹਾਂ ਨਾਲ ਪਿਤਾ ਬੋਨੀ ਕਪੂਰ ਤੇ ਪਤਨੀ ਅੰਤਰਾ ਮੋਤੀਵਾਲਾ ਨਾਲ ਮੋਹਿਤ ਮਰਵਾਹ ਵੀ ਸਨ।
ਜਾਣਕਾਰੀ ਮੁਤਾਬਕ ਅਰਜੁਨ ਕਪੂਰ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਉਹ ਸ਼ੂਟਿੰਗ ਤੋਂ ਸਮਾਂ ਕੱਢ ਕੇ ਹਾਲ ਹੀ 'ਚ ਮੁੰਬਈ ਪਹੁੰਚੇ ਸਨ।
ਅਰਜੁਨ ਦੇ ਘਰ ਵਾਪਸ ਆਉਣ ਦੀ ਖਬਰ ਤੋਂ ਬਾਅਦ ਪਿਤਾ ਬੋਨੀ ਦੋਹਾਂ ਬੇਟੀਆਂ ਨਾਲ ਬੇਟੇ ਨੂੰ ਮਿਲਣ ਪਹੁੰਚੇ।
ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਅਰਜੁਨ ਕਪੂਰ ਸਾਰੀ ਨਾਰਾਜ਼ਗੀ ਭੁਲਾ ਕੇ ਆਪਣੀ ਮਤਰੇਈਆਂ ਭੈਣਾਂ ਨੂੰ ਸੁਪੋਰਟ ਕਰ ਰਹੇ ਹਨ। ਇੰਨਾ ਹੀ ਨਹੀਂ ਸ਼੍ਰੀਦੇਵੀ ਦੀ ਮੌਤ ਦੀ ਖਬਰ ਸੁਣ ਕੇ ਉਹ ਸ਼ੂਟਿੰਗ ਛੱਡ ਕੇ ਮੁੰਬਈ ਪਹੁੰਚੇ ਗਏ ਸਨ।
ਇਸ ਦੁੱਖ ਦੇ ਸਮੇਂ 'ਚ ਉਨ੍ਹਾਂ ਨੇ ਜਾਹਨਵੀ ਤੇ ਖੁਸ਼ੀ ਨੂੰ ਸਹਾਰਾ ਦਿੱਤਾ ਸੀ। ਅਰਜੁਨ ਹੀ ਨਹੀਂ ਉਨ੍ਹਾਂ ਦੀ ਭੈਣ ਅੰਸ਼ੁਲਾ ਵੀ ਜਾਹਨਵੀ-ਖੁਸ਼ੀ ਨੂੰ ਪੂਰਾ ਸੁਪੋਰਟ ਕਰ ਰਹੀ ਹੈ।
ਖਬਰਾਂ ਦੀ ਮੰਨੀਏ ਤਾਂ ਅਰਜੂਨ-ਅੰਸ਼ੁਲਾ ਪਿਤਾ ਬੋਨੀ ਕਪੂਰ ਦੇ ਘਰ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਹ ਪਿਤਾ ਬੋਨੀ ਕਪੂਰ ਅਤੇ ਦੋਹਾਂ ਭੈਣਾਂ ਨੂੰ ਇੱਕਲੇ ਨਹੀਂ ਛੱਡਣਾ ਚਾਹੁੰਦੇ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਵਿਆਹ ਕੀਤਾ ਸੀ, ਅਰਜੁਨ ਆਪਣੀ ਭੈਣ ਨਾਲ ਵੱਖਰੇ ਰਹਿ ਰਹੇ ਹਨ।