FacebookTwitterg+Mail

'ਧੜਕ' ਦੇ ਟਰੇਲਰ ਤੋਂ ਬਾਅਦ ਜਾਨਹਵੀ ਦੀ ਪੁਰਾਣੀ ਵੀਡੀਓ ਚਰਚਾ 'ਚ, ਸ਼ਾਹਰੁਖ ਨਾਲ ਹੈ ਖਾਸ ਸੰਬੰਧ

jhanvi kapoor s old video
12 June, 2018 02:54:00 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਦੀ ਫਿਲਮ 'ਧੜਕ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਦਾ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਬਾਲੀਵੁੱਡ ਜਗਤ ਨੇ ਵੀ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਦਾ ਸਵਾਗਤ ਖਿੜ੍ਹੇ ਮੱਥੇ ਕੀਤਾ ਹੈ। 'ਧੜਕ' ਦੇ ਟਰੇਲਰ ਦੀ ਚਰਚਾ ਵਿਚਕਾਰ ਜਾਨਹਵੀ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ 'ਚ ਜਾਨਹਵੀ ਪਿਤਾ ਬੋਨੀ ਕਪੂਰ ਅਤੇ ਪ੍ਰਿਟੀ ਜ਼ਿੰਟਾ ਨਾਲ ਐਵਾਰਡ ਸ਼ੋਅ 'ਚ ਦਿਖਾਈ ਦੇ ਰਹੀ ਹੈ। ਵੀਡੀਓ 'ਚ ਜਾਨਹਵੀ ਕਪੂਰ ਪਿਤਾ ਨਾਲ ਸ਼ਾਹਰੁਖ ਖਾਨ ਨੂੰ ਐਵਾਰਡ ਦਿੰਦੀ ਨਜ਼ਰ ਆ ਰਹੀ ਹੈ।

ਇਹ ਵੀਡੀਓ ਕਾਫੀ ਪੁਰਾਣੀ ਹੈ, ਕਿਉਂਕਿ ਵੀਡੀਓ 'ਚ ਜਾਨਹਵੀ ਦੀ ਉਮਰ 8 ਤੋਂ 10 ਸਾਲ ਲੱਗ ਰਹੀ ਹੈ। ਬੋਨੀ ਕਪੂਰ ਜਾਨਹਵੀ ਨੂੰ ਗੋਦ 'ਚ ਚੁੱਕ ਕੇ ਪ੍ਰਿਟੀ ਜ਼ਿੰਟਾ ਨਾਲ ਸ਼ਾਹਰੁਖ ਖਾਨ ਨੂੰ ਸਟੇਜ 'ਤੇ ਬੈਸਟ ਐਕਟਰ ਐਵਾਰਡ ਲਈ ਬੁਲਾਉਂਦੇ ਹਨ। ਸਟੇਜ 'ਤੇ ਪਹੁੰਚ ਕੇ ਸ਼ਾਹਰੁਖ ਸਭ ਤੋਂ ਪਹਿਲਾਂ ਜਾਨਹਵੀ ਨੂੰ ਮਿਲਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਨੂੰ ਜਾਨਹਵੀ-ਖੁਸ਼ੀ ਫੈਨ ਕਲੱਬ ਵਲੋਂ ਸ਼ੇਅਰ ਕੀਤੀ ਗਈ ਹੈ।


Tags: Jhanvi KapoorDhadakTrailerOld VideoViralShah rukh KhanBoney Kapoor

Edited By

Chanda Verma

Chanda Verma is News Editor at Jagbani.