FacebookTwitterg+Mail

ਸਮੀਪ ਕੰਗ ਦੀ ਫਿਲਮ 'ਝੂਠਾ ਕਹੀਂ ਕਾ' ਤੁਹਾਨੂੰ ਹੱਸਣ ਲਈ ਕਰੇਗੀ ਮਜ਼ਬੂਰ

jhootha kahin ka trailer
04 July, 2019 11:47:34 AM

ਮੁੰਬਈ(ਬਿਊਰੋ)- ਪੰਜਾਬੀ ਫਿਲਮ ਇੰਡਸਟਰੀ 'ਚ ਸਮੀਪ ਕੰਗ ਇਕ ਵੱਡਾ ਨਾਂ ਹੈ । ਉਨ੍ਹਾਂ ਨੇ 'ਕੈਰੀ ਆਨ ਜੱਟਾ', 'ਕੈਰੀ ਆਨ ਜੱਟਾ 2', 'ਲੱਕੀ ਦੀ ਅਨਲੱਕੀ ਸਟੋਰੀ' ਸਮੇਤ ਕਈ ਪੰਜਾਬੀ ਹਿੱਟ ਫਿਲਮਾਂ ਬਣਾਈਆਂ ਹਨ। ਸਮੀਪ ਕੰਗ ਇਕ ਵਾਰ ਫਿਰ ਸੁਰਖੀਆਂ 'ਚ ਹਨ ਕਿਉਂਕਿ ਉਹ ਜਲਦ ਹੀ ਆਪਣੀ ਦੂਜੀ ਬਾਲੀਵੁੱਡ ਫਿਲਮ 'ਝੂਠਾ ਕਹੀਂ ਕਾ' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਰਿਸ਼ੀ ਕਪੂਰ, ਸੰਨੀ ਸਿੰਘ, ਓਮਕਾਰ ਕਪੂਰ, ਜਿੰਮੀ ਸ਼ੇਰਗਿੱਲ, ਲਲਿਤ ਦੂਬੇ ਤੇ ਮਨੋਜ ਜੋਸ਼ੀ ਵਰਗੇ ਕਲਾਕਾਰ ਨਜ਼ਰ ਆਉਣਗੇ ।

 
 
 
 
 
 
 
 
 
 
 
 
 
 

Met #RishiKapoor Ji in New York. What a man !! So passionate about films.Love You Sir..was so good to see you.

A post shared by Smeep Kang (@smeepkang) on Jun 7, 2019 at 4:41am PDT

ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ। ਇਸ ਟਰੇਲਰ 'ਚ ਦਿਖਾਇਆ ਹਰ ਸੀਨ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗਾ ਪਰ ਇਸ ਦੇ ਨਾਲ ਹੀ ਇਸ ਫਿਲਮ ਦਾ ਟਰੇਲਰ ਸਾਨੂੰ ਸਮੀਪ ਕੰਗ ਦੀ ਫਿਲਮ 'ਕੈਰੀ ਆਨ ਜੱਟਾ' ਦੀ ਵੀ ਯਾਦ ਦਿਵਾ ਦੇਵੇਗਾ। ਫਿਲਮ 'ਝੂਠਾ ਕਹੀਂ ਕਾ' ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਦੋ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਵਿਦੇਸ਼ 'ਚ ਰਹਿੰਦੇ ਹਨ। ਇਹ ਦੋਵੇਂ ਦੋਸਤ ਆਪਣੇ ਵਤਨ ਨਹੀਂ ਜਾਣਾ ਚਾਹੁੰਦੇ।

ਇਸ ਸਭ ਦੇ ਚਲਦੇ ਇਕ ਦੋਸਤ ਨੂੰ ਵਿਦੇਸ਼ 'ਚ ਰਹਿੰਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਲੜਕੀ ਨੂੰ ਵਿਆਹ ਲਈ ਮਨਾਉਣ ਲਈ ਵਰੁਣ ਝੂਠ ਬੋਲਦੇ ਹਨ ਕਿ ਉਹ ਇਸ ਦੁਨੀਆਂ ਤੇ ਇੱਕਲੇ ਹਨ ਤੇ ਉਸ ਦੇ ਪਰਿਵਾਰ 'ਚ ਹੋਰ ਕੋਈ ਨਹੀਂ। ਇਸੇ ਵਿਚਕਾਰ ਵਰੁਣ ਦੇ ਪਿਤਾ ਰਿਸ਼ੀ ਕਪੂਰ ਵੀ ਵਿਦੇਸ਼ ਆ ਜਾਂਦੇ ਹਨ। ਇਸ ਝੂਠ ਨੂੰ ਲਕਾਉਣ ਲਈ ਵਰੁਣ ਕੀ-ਕੀ ਝੂਠ ਬੋਲਦੇ ਹਨ । ਇਹੀ ਝੂਠ ਫਿਲਮ 'ਚ ਕਾਮੇਡੀ ਦੇ ਪੰਚ ਲੈ ਕੇ ਆਉਂਦਾ ਹੈ। ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਦਰਸ਼ਕਾਂ ਨੂੰ ਸਮੀਪ ਕੰਗ ਦੀ ਇਹ ਫਿਲਮ ਜ਼ਰੂਰ ਪਸੰਦ ਆਵੇਗੀ।


Tags: Jhootha Kahin KaTrailerRishi KapoorSmeep KangJimmy ShergillBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari