FacebookTwitterg+Mail

ਜੀਆ ਖਾਨ ਦੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬੁਆਏਫ੍ਰੈਂਡ ਨੇ ਕੱਢੀਆਂ ਸਨ ਗਾਲ੍ਹਾਂ, ਮੌਤ ਅੱਜ ਵੀ ਬਣੀ ਹੈ ਰਹੱਸ

jiah khan death anniversary
02 June, 2018 11:49:12 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜੀਆ ਖਾਨ ਦਾ ਜਨਮ 20 ਫਰਵਰੀ 1988 ਨੂੰ ਨਿਊਯਾਰਕ 'ਚ ਹੋਇਆ ਸੀ। ਸਿਰਫ 25 ਸਾਲ ਦੀ ਉਮਰ 'ਚ 3 ਜੂਨ 2013 ਨੂੰ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ ਹਾਲਾਂਕਿ ਜੀਆ ਖਾਨ ਦੀ ਮੌਤ ਅੱਜ ਵੀ ਰਹੱਸ ਬਣੀ ਹੋਈ ਹੈ, ਜੋ ਹੁਣ ਤੱਕ ਸੁਲਝ ਨਹੀਂ ਸਕੀ ਹੈ। ਜੀਆ ਖਾਨ ਦੇ ਬੁਆਏਫ੍ਰੈਂਡ ਰਹੇ ਸੂਰਜ ਪੰਚੋਲੀ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਜੀਆ ਦੀ ਖੁਦਕੁਸ਼ੀ ਤੋਂ ਬਾਅਦ ਸੂਰਜ ਨੂੰ ਜੇਲ ਵੀ ਜਾਣਾ ਪਿਆ ਸੀ।

Punjabi Bollywood Tadka

ਜੀਆ ਦਾ ਅਸਲੀ ਨਾਂ ਨਫੀਸਾ ਰਿਜਵੀ ਖਾਨ ਸੀ। ਇਕ ਇੰਟਰਵਿਊ ਦੌਰਾਨ ਸੂਰਜ ਨੇ ਦੱਸਿਆ ਸੀ ਕਿ ਉਹ ਫੇਸਬੁੱਕ ਰਾਹੀਂ ਇਕ-ਦੂਜੇ ਨੂੰ ਮਿਲੇ ਸਨ ਅਤੇ ਕੁਝ ਹੀ ਦਿਨਾਂ 'ਚ ਚੰਗੇ ਦੋਸਤ ਬਣ ਗਏ ਸਨ। ਹਾਲਾਂਕਿ ਸੀ. ਬੀ. ਆਈ. ਦੀ ਚਾਰਜਸ਼ੀਟ 'ਚ ਹੋਏ ਖੁਲਾਸਿਆਂ 'ਚ ਪਤਾ ਲੱਗਾ ਹੈ ਕਿ ਜੀਆ ਦੀ ਮੌਤ ਤੋਂ ਠੀਕ ਪਹਿਲਾਂ ਸੂਰਜ ਪੰਚੋਲੀ ਨਾਲ ਉਨ੍ਹਾਂ ਦੇ ਰਿਸ਼ਤੇ ਬੇਹੱਦ ਖਰਾਬ ਹੋ ਚੁੱਕੇ ਸਨ। ਜੀਆ ਖਾਨ ਅਤੇ ਸੂਰਜ ਪੰਚੋਲੀ ਦਾ ਪਿਆਰ ਵਾਲਾ ਰਿਸ਼ਤਾ ਹੁਣ ਨਫਰਤ 'ਚ ਬਦਲ ਚੁੱਕਾ ਸੀ।

Punjabi Bollywood Tadka

ਜੀਆ ਦੀ ਮੌਤ ਤੋਂ ਇਕ ਘੰਟੇ ਪਹਿਲਾਂ ਸੂਰਜ ਨੇ ਉਸ ਨੂੰ ਜਿਸ ਤਰ੍ਹਾਂ ਦੇ ਮੈਸੇਜ ਭੇਜੇ ਸਨ, ਉਹ ਹੈਰਾਨ ਕਰਨ ਵਾਲੇ ਸਨ। ਇਹ ਮੈਸੇਜ ਬੇਹੱਦ ਗੰਦੀ ਭਾਸ਼ਾ 'ਚ ਭੇਜੇ ਗਏ ਸਨ। ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਕ ਖੁਦਕੁਸ਼ੀ ਵਾਲੇ ਦਿਨ ਜੀਆ, ਸੂਰਜ ਨੂੰ ਲਗਾਤਾਰ ਫੋਨ ਅਤੇ ਮੈਸੇਜ ਕਰ ਰਹੀ ਸੀ ਪਰ ਸੂਰਜ ਨੇ 10 ਵੱਜ ਕੇ 22 ਮਿੰਟ ਤੱਕ ਕੋਈ ਜਵਾਬ ਨਹੀਂ ਦਿੱਤਾ ਤਾਂ ਜੀਆ, ਸੂਰਜ ਦੇ ਘਰ ਹੀ ਚਲੀ ਗਈ।

Punjabi Bollywood Tadka

ਜੀਆ ਨੇ ਜਦੋਂ ਸੂਰਜ ਦੇ ਨੌਕਰ ਤੋਂ ਸੂਰਤ ਦੇ ਬਾਰੇ 'ਚ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਫੋਨ ਸਵਿੱਚ ਆਫ ਸੀ ਅਤੇ ਉਹ ਆਪਣੇ ਪਿਤਾ ਨਾਲ ਇਕ ਮੀਟਿੰਗ 'ਚ ਹੈ। ਇਸ ਤੋਂ ਬਾਅਦ ਜੀਆ, ਸੂਰਜ ਦੇ ਘਰ ਦੇ ਬਾਹਰ ਥੋੜ੍ਹੀ ਦੇਰ ਖੜ੍ਹੀ ਰਹੀ। ਸੂਰਜ ਨੇ ਥੋੜ੍ਹੀ ਦੇਰ ਬਾਅਦ ਇਕ ਸ਼ਖਸ ਨੂੰ ਜੀਆ ਨੂੰ ਬੁਲਾਉਣ ਲਈ ਭੇਜਿਆ ਪਰ ਉਸ ਸਮੇਂ ਤੱਕ ਜੀਆ ਆਪਣੇ ਘਰ ਜਾ ਚੁੱਕੀ ਸੀ। ਸੂਰਜ ਨੇ ਜੀਆ ਨੂੰ ਫੋਨ ਕੀਤਾ ਤਾਂ ਜੀਆ ਨੇ ਫੋਨ ਨਹੀਂ ਚੁੱਕਿਆ।

Punjabi Bollywood Tadka

ਇਸ ਤੋਂ ਬਾਅਦ ਸੂਰਜ ਨੇ ਜੀਆ ਨੂੰ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਮੈਸੇਜ ਕੀਤਾ, ਜਿਸ ਦੇ ਇਕ ਘੰਟੇ ਬਾਅਦ ਜੀਆ ਨੇ ਖੁਦਕੁਸ਼ੀ ਕਰ ਲਈ।

Punjabi Bollywood Tadka


Tags: Jiah KhanSuicide Death AnniversarySooraj Pancholi

Edited By

Chanda Verma

Chanda Verma is News Editor at Jagbani.