ਜਲੰਧਰ (ਬਿਊਰੋ)— ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਕਿਹਾ ਹੈ ਕਿ ਉਹ ਹਰ ਸਮੇਂ ਚਰਿੱਤਰ ਨੂੰ ਨਹੀਂ ਜੀ ਸਕਦੇ ਅਤੇ ਜਿਵੇਂ ਹੀ ਸ਼ੂਟਿੰਗ ਤੋਂ ਬ੍ਰੇਕ ਮਿਲਦਾ ਹੈ ਤਾਂ ਉਹ ਚਰਿੱਤਰ ਤੋਂ ਬਾਹਰ ਆ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 20 ਸਾਲ ਦੇ ਕਰੀਅਰ 'ਚ ਇਹੀ ਹੁੰਦਾ ਰਿਹਾ ਹੈ ਕਿ ਜਦੋਂ ਉਹ ਸ਼ੂਟਿੰਗ 'ਤੇ ਹੁੰਦੇ ਹਨ ਤਾਂ ਚਰਿੱਤਰ 'ਚ ਹੁੰਦੇ ਹਨ ਅਤੇ ਜਿਵੇਂ ਹੀ ਬ੍ਰੇਕ ਮਿਲਦਾ ਹੈ, ਉਹ ਚਰਿੱਤਰ ਤੋਂ ਬਾਹਰ ਆ ਜਾਂਦੇ ਹਨ।
ਸ਼ੇਰਗਿੱਲ ਨੇ ਕਿਹਾ, ''ਮੈਂ ਖੁਦ ਨੂੰ ਨਿਯਮ ਵਾਲਾ ਅਭਿਨੇਤਾ ਨਹੀਂ ਕਹਾਂਗਾ। ਨਿਯਮ ਵਾਲਾ ਅਭਿਨੈ ਦੀ ਇਕ ਡੂੰਘੀ ਧਾਰਨਾ ਹੁੰਦੀ ਹੈ। ਤੁਹਾਨੂੰ ਲਗਾਤਾਰ ਉਸੇ ਚਰਿੱਤਰ 'ਚ ਰਹਿਣਾ ਹੁੰਦਾ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੱਕ ਤੁਹਾਨੂੰ ਉਸੇ ਚਰਿੱਤਰ ਵਾਂਗ ਚੱਲਣਾ ਪੈਂਦਾ ਹੈ, ਉਸੇ ਵਾਂਗ ਗੱਲ ਕਰਨੀ ਪੈਂਦੀ ਹੈ ਅਤੇ ਉਸੇ ਵਾਂਗ ਵਿਵਹਾਰ ਕਰਨਾ ਪੈਂਦਾ ਹੈ।''
ਉਨ੍ਹਾਂ ਨੇ ਕਿਹਾ, ''ਮੈਂ ਆਪਣੇ ਚਰਿੱਤਰਾਂ ਨੂੰ ਹਰ ਸਮੇਂ ਨਹੀਂ ਜੀ ਸਕਦਾ। ਜਦੋਂ ਬ੍ਰੇਕ ਹੋਵੇ ਅਤੇ ਤੁਸੀਂ ਕਾਸਟਿਊਮ 'ਚ ਨਾ ਹੋਵੋ... ਤਾਂ ਤੁਸੀਂ ਚਰਿੱਤਰ ਤੋਂ ਬਾਹਰ ਹੋ ਪਰ ਜਦੋਂ ਸ਼ੂਟਿੰਗ ਚਾਲੂ ਹੋਵੇ ਤਾਂ ਤੁਸੀਂ ਆਪਣਾ ਕੰਮ ਗੰਭੀਰਤਾ ਅਤੇ ਈਮਾਨਦਾਰੀ ਨਾਲ ਕਰੋ।'' ਸ਼ੇਰਗਿੱਲ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫੇਮਸ' ਹੈ, ਜੋ ਮੱਧ ਪ੍ਰਦੇਸ਼ ਦੇ ਚੰਬਲ ਇਲਾਕੇ 'ਚ ਫਿਲਮਾਈ ਗਈ ਹੈ। ਇਹ ਇਕ ਜੂਨ ਨੂੰ ਰਿਲੀਜ਼ ਹੋਈ ਸੀ।
ਇਹ 'ਸਾਹਿਬ, ਬੀਵੀ ਔਰ ਗੈਂਗਸਟਰ 3' ਅਤੇ 'ਹੈਪੀ ਫਿਰ ਭਾਗ ਜਾਏਗੀ 'ਚ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ 'ਯਾਰਾਂ ਨਾਲ ਬਹਾਰਾਂ', 'ਮੰਨਤ', 'ਤੇਰਾ ਮੇਰਾ ਕੀ ਰਿਸ਼ਤਾ', 'ਸਾਡੀ ਲਵ ਸਟੋਰੀ', 'ਧਰਤੀ' ਵਰਗੀਆਂ ਫਿਲਮਾਂ ਨਾਲ ਮਸ਼ਹੂਰ ਐਕਟਰ ਜਿੰਮੀ ਸ਼ੇਰਗਿੱਲ ਕਾਫੀ ਪ੍ਰਸਿੱਧੀ ਖੱਟ ਚੁੱਕੇ ਹਨ। ਜਿੰਮੀ ਸ਼ੇਰਗਿੱਲ ਵੱਖਰੇ ਤਰੀਕੇ ਦੀਆਂ ਫਿਲਮਾਂ ਕਰਨ ਕਾਰਨ ਇੰਡਸਟਰੀ 'ਚ ਜਾਣੇ ਜਾਂਦੇ ਹਨ।