ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਕ੍ਰਾਈਮ ਸ਼ੋਅ 'ਸਾਵਧਾਨ ਇੰਡੀਆ' ਨਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਦਰਸ਼ਕਾਂ 'ਚ ਇਹ ਸ਼ੋਅ ਕਾਫੀ ਮਸ਼ਹੂਰ ਹੈ। ਇਸ ਸ਼ੋਅ ਨੂੰ ਵੱਖਰੇ-ਵੱਖਰੇ ਸਮੇਂ 'ਤੇ ਵੱਖਰੇ-ਵੱਖਰੇ ਐਕਟਰ ਹੋਸਟ ਕਰਦੇ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਸ ਵਾਰ ਸ਼ੋਅ ਹੋਸਟ ਕਰਨ ਲਈ ਮੇਕਰਸ ਨੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਜਿੰਮੀ ਸ਼ੇਰਗਿੱਲ ਨੂੰ ਕਾਸਟ ਕੀਤਾ ਹੈ। ਇਸ ਤੋਂ ਪਹਿਲਾਂ ਇਹ ਸ਼ੋਅ ਸੁਸ਼ਾਂਤ ਸਿੰਘ ਹੋਸਟ ਕਰਦੇ ਆ ਰਹੇ ਸਨ। ਜਿੰਮੀ ਸ਼ੇਰਗਿੱਲ ਨੇ ਸ਼ੋਅ ਦੇ ਕੁਝ ਸ਼ੋਅ ਹੋਸਟ ਕੀਤੇ ਤੇ ਫਿਰ ਉਨ੍ਹਾਂ ਨੂੰ ਕੱਢ ਦਿੱਤਾ ਗਿਆ।
ਖਬਰਾਂ ਦੀ ਮੰਨੀਏ ਤਾਂ ਜਿੰਮੀ ਸ਼ੇਰਗਿੱਲ ਨੇ ਸ਼ੁਰੂਆਤੀ ਸ਼ੋਅ ਸ਼ੂਟ ਕਰ ਲਏ ਸਨ ਪਰ ਬਾਅਦ 'ਚ ਮੇਕਰਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਕੰਮ ਕਰਨਾ ਆਸਾਨ ਨਹੀਂ ਹੈ। ਜਿੰਮੀ ਸ਼ੇਰਗਿੱਲ ਸੈੱਟ 'ਤੇ ਕਾਫੀ ਐਟੀਟਿਊਡ ਦਿਖਾਉਂਦੇ ਸਨ, ਜੋ ਪ੍ਰੋਡਕਸ਼ਨ ਹਾਊਸ ਨੂੰ ਰਾਸ ਨਹੀਂ ਆ ਰਿਹਾ ਸੀ। ਕੁਝ ਐਪੀਸੋਡ ਤੋਂ ਬਾਅਦ ਹੀ ਜ਼ਿੰਮੀ ਨੇ ਫੀਸ ਵਧਾਉਣ ਦੀ ਮੰਗ ਕੀਤੀ। ਜ਼ਿੰਮੀ ਦਾ ਤਰਕ ਸੀ ਕਿ ਟੀ. ਵੀ. 'ਚ ਸਮਾਂ ਤੇ ਊਰਜਾ ਸ਼ਕਤੀ ਜ਼ਿਆਦਾ ਲੱਗਦੀ ਹੈ। ਜਿੰਮੀ ਦੀ ਮੰਗ 'ਤੇ ਮੇਕਰਸ ਗੁੱਸੇ ਹੋ ਗਏ। ਉਨ੍ਹਾਂ ਨੇ ਜਿੰਮੀ ਨੂੰ ਪੁਰਾਣੇ ਹੋਸਟ ਸੁਸ਼ਾਂਤ ਨਾਲ ਰਿਪਲੇਸ ਕਰ ਦਿੱਤਾ ਹੈ। ਸੁਸ਼ਾਂਤ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਇਹ ਸ਼ੋਅ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਕਰੀਬ 6 ਸਾਲਾ ਤੱਕ ਮੈਂ ਇਸ ਨੂੰ ਹੋਸਟ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਇਕ ਵਾਰ ਫਿਰ ਮੈਂ ਇਸ ਨੂੰ ਹੋਸਟ ਕਰਨ ਲਈ ਚੁਣਿਆ ਗਿਆ ਹਾਂ।''
ਦੱਸਣਯੋਗ ਹੈ ਕਿ ਸੁਸ਼ਾਂਤ ਤੋਂ ਇਲਾਵਾ ਇਸ ਸ਼ੋਅ ਨੂੰ ਪੂਜਾ ਗੌਰ, ਹਿਤੇਨ ਤੇਜਵਾਨੀ, ਮੋਹਨੀਸ਼ ਬਹਿਲ, ਗੌਰਵ ਚੋਪੜਾ, ਸਿਧਾਰਥ ਸ਼ੁਕਲਾ ਤੇ ਸਾਕਸ਼ੀ ਤੰਵਰ ਸਮੇਤ ਕਈ ਸਿਤਾਰੇ ਹੋਸਟ ਕਰ ਚੁੱਕੇ ਹਨ। ਸ਼ੋਅ ਦਾ ਨਵਾਂ ਸੀਜ਼ਨ 18 ਜੁਲਾਈ ਤੋਂ ਸਟਾਰ ਭਾਰਤ 'ਤੇ ਟੇਲੀਕਾਸਟ ਕੀਤਾ ਜਾ ਰਿਹਾ ਹੈ।