ਜਲੰਧਰ— ਜਿੰਮੀ ਸ਼ੇਰਗਿੱਲ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ 'ਵਿਸਾਖੀ ਲਿਸਟ' ਦੀ ਰੱਜ ਕੇ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਜਿੰਮੀ ਸ਼ੇਰਗਿੱਲ ਦੇ ਨਾਲ ਸੁਨੀਲ ਗਰੋਵਰ, ਸ਼ਰੂਤੀ ਸੋਢੀ ਤੇ ਜਸਵਿੰਦਰ ਭੱਲਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਫਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਹੈ। 'ਵਿਸਾਖੀ ਲਿਸਟ' ਦੀ ਪ੍ਰਮੋਸ਼ਨ ਲਈ ਜਿੰਮੀ ਸ਼ੇਰਗਿੱਲ ਸਿਲੀਕਾਨ ਵੈਲੀ 'ਚ ਘੁੰਮ ਰਹੇ ਹਨ।
ਸਿਲੀਕਾਨ ਵੈਲੀ 'ਚ ਸੋਸ਼ਲ ਮੀਡੀਆ ਵੈੱਬਸਾਈਟਾਂ ਦੇ ਹੈੱਡਕੁਆਰਟਰ ਹਨ। ਇਸ ਦੌਰਾਨ ਜਿੰਮੀ ਸ਼ੇਰਗਿੱਲ ਫੇਸਬੁੱਕ, ਇੰਸਟਾਗ੍ਰਾਮ, ਗੂਗਲ ਸਣੇ ਹੋਰਨਾਂ ਸੋਸ਼ਲ ਮੀਡੀਆ ਵੈੱਬਸਾਈਟਾਂ ਦੇ ਹੈੱਡਕੁਆਰਟਰਾਂ 'ਚ ਘੁੰਮ ਕੇ 'ਵਿਸਾਖੀ ਲਿਸਟ' ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਜਿੰਮੀ ਦੇ ਫੇਸਬੁੱਕ ਪੇਜ 'ਤੇ ਇਸ ਸਬੰਧੀ ਵੀਡੀਓਜ਼ ਤੇ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।