FacebookTwitterg+Mail

ਜਿੰਮੀ ਸ਼ੇਰਗਿੱਲ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

jimmy shergill
15 March, 2017 11:47:38 AM
ਅੰਮ੍ਰਿਤਸਰ— ਸ਼੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋ ਕੇ ਮੈਨੂੰ ਜੋ ਸਕੂਨ ਤੇ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਮਿਲੀ ਹੋਵੇ। ਇਹ ਵਿਚਾਰ ਅੱਜ ਆਪਣੀ ਫਿਲਮ 'ਜਿੰਦੂਆ' ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਅਭਿਨੇਤਾ ਜਿੰਮੀ ਸ਼ੇਰਗਿੱਲ ਨੇ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਾਹਰ ਕੀਤੇ। ਉਹ ਆਪਣੀ ਪੂਰੀ ਟੀਮ ਜਿਸ 'ਚ ਅਭਿਨੇਤਰੀ ਸਰਗੁਣ ਮਹਿਤਾ, ਰਾਜੀਵ ਠਾਕੁਰ, ਡਾਇਰੈਕਟਰ ਨਵਨੀਤ ਸਿੰਘ ਗੁਗਲੂ ਨਾਲ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਪੁੱਜੇ ਸਨ। ਇਸ ਮੌਕੇ ਸਰਬਜੀਤ ਸਿੰਘ ਆਈਡੀਆ ਤੇ ਭਾਰੀ ਸੰਖਿਆ 'ਚ ਪ੍ਰਸ਼ੰਸਕ ਮੌਜੂਦ ਸਨ।

Tags: Jimmy Shergilljindua Jimmy Shergill jidua Shri Harimandar Sahib Sargun Mehta Rajiv ThakurSargun Mehtaਜਿੰਮੀ ਸ਼ੇਰਗਿੱਲਜਿੰਦੂਆਸ਼੍ਰੀ ਹਰਿਮੰਦਰ ਸਾਹਿਬ