FacebookTwitterg+Mail

ਕਿਰਦਾਰ ਦੇ ਹਿਸਾਬ ਨਾਲ ਕੰਮ ਕਰਨਾ ਚੰਗਾ ਲੱਗਦੈ : ਜਿੰਮੀ

jimmy shergill
16 March, 2017 03:39:13 PM
ਪੰਜਾਬ- ਜਿੰਮੀ ਸ਼ੇਰਗਿੱਲ ਪੰਜਾਬੀ ਫਿਲਮਾਂ 'ਚ ਉਦੋਂ ਆਇਆ ਜਦੋਂ ਪੰਜਾਬੀ ਫਿਲਮਾਂ ਲੀਹੋਂ ਲੱਥ ਚੁੱਕੀਆਂ ਸਨ। ਉਸ ਦੇ ਆਉਣ ਮਗਰੋਂ ਪੰਜਾਬੀ ਫਿਲਮਾਂ ਦਾ ਮਿਆਰ ਜਿੰਨਾ ਉੁੱਚਾ ਹੋਇਆ, ਉਸ ਤੋਂ ਵੀ ਕਈ ਗੁਣਾ ਵੱਧ ਫਿਲਮਾਂ 'ਚ ਨਿਖਾਰ ਆ ਗਿਆ। ਰੋਮਾਂਟਿਕ ਹੀਰੋ ਵਜੋਂ ਉਨ੍ਹਾਂ ਨੂੰ ਪੰਜਾਬੀ ਫਿਲਮਾਂ 'ਚ ਖੂਬ ਪਿਆਰ ਮਿਲਿਆ। ਫਿਰ ਉਨ੍ਹਾਂ ਨੇ ਐਕਸ਼ਨ ਫਿਲਮਾਂ ਕਰਕੇ ਆਪਣੀ ਪੂਰੀ ਧਾਕ ਜਮਾ ਲਈ। ਪਰ ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ 'ਜਿੰਦੂਆ' ਨੂੰ ਲੈ ਕੇ ਚਰਚਾ 'ਚ ਹੈ। 'ਜਿੰਦੂਆ' 'ਚ ਜਿੰਮੀ ਨੇ ਕਰਮਾ ਨਾਂ ਦੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ ਜੋ ਵਿਦੇਸ਼ 'ਚ ਪੈਸੇ ਕਮਾਉਣ ਲਈ ਗੈਰਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰ ਲੈਂਦਾ ਹੈ, ਜਿਥੇ ਉਹ ਲੁਕ-ਲੁਕ ਕੇ ਪੈਸਾ ਅਤੇ ਪਿਆਰ ਕਮਾਉਂਦਾ ਹੈ।
ਅਜੋਕੀਆਂ ਪੰਜਾਬੀ ਫਿਲਮਾਂ ਬਾਰੇ ਗੱਲ ਕਰਦਿਆਂ ਜਿੰਮੀ ਕਹਿੰਦਾ ਹੈ ਕਿ ਪਹਿਲਾਂ ਨਾਲੋਂ ਪੰਜਾਬੀ ਫਿਲਮਾਂ ਵਿਸ਼ੇ ਪੱਖੋਂ ਮਜ਼ਬੂਤ ਬਣਨੀਆਂ ਸ਼ੁਰੂ ਹੋ ਗਈਆਂ ਹਨ। ਅੱਜਕਲ ਬਹੁਤ ਸਾਰੇ ਨਿਰਮਾਤਾ-ਨਿਰਦੇਸ਼ਕ ਬਾਇਓਪਿਕ ਫਿਲਮਾਂ ਬਣਾ ਰਹੇ ਹਨ। ਆਉਣ ਵਾਲੇ ਦਿਨਾਂ 'ਚ ਤੁਸੀਂ ਬਾਇਓਪਿਕ ਕਰਨ ਬਾਰੇ ਸੋਚ ਰਹੇ ਹੋ? ਦੇ ਜਵਾਬ 'ਚ ਜਿੰਮੀ ਨੇ ਦੱਸਿਆ ਕਿ ਜੇਕਰ ਮੈਨੂੰ ਬਾਇਓਪਿਕ ਕਰਨ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਕਰਾਂਗਾ। ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਹੈ, ਜਿਸ 'ਚ ਅਣਗਿਣਤ ਕਿੱਸੇ ਤੇ ਕਹਾਣੀਆਂ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਵੱਡੇ ਪਰਦੇ 'ਤੇ ਦਿਖਾ ਸਕਦੇ ਹਾਂ, ਜੇ ਕੋਈ ਨਿਰਮਾਤਾ ਜਾਂ ਨਿਰਦੇਸ਼ਕ ਇਸ ਗੱਲ ਦੀ ਹਾਮੀ ਭਰਦਾ ਹੈ ਤਾਂ ਮੈਂ ਉਸ ਦਾ ਸਾਥ ਦੇਣ ਲਈ ਤਿਆਰ ਹਾਂ।

Tags: ਜਿੰਮੀ ਸ਼ੇਰਗਿੱਲ ਪੰਜਾਬੀ ਫਿਲਮਾਂਕਿਰਦਾਰJimmy Shergill Punjabi films characters

About The Author

Anuradha Sharma

Anuradha Sharma is News Editor at Jagbani.