FacebookTwitterg+Mail

ਕਿਰਦਾਰ ਦੇ ਹਿਸਾਬ ਨਾਲ ਕੰਮ ਕਰਨਾ ਚੰਗਾ ਲੱਗਦੈ : ਜਿੰਮੀ ਸ਼ੇਰਗਿੱਲ

jimmy shergill
29 March, 2017 02:55:49 PM
ਜਲੰਧਰ— ਗਾਇਕ ਤੋਂ ਫਿਲਮੀ ਇੰਡਸਟਰੀ ਜਾਣ ਵਾਲਾ ਜਿੰਮੀ ਸ਼ੇਰਗਿੱਲ ਪੰਜਾਬੀ ਫਿਲਮਾਂ 'ਚ ਉਦੋਂ ਆਇਆ ਜਦੋਂ ਪੰਜਾਬੀ ਫਿਲਮਾਂ ਲੀਹੋਂ ਲੱਥ ਚੁੱਕੀਆਂ ਸਨ। ਉਸ ਦੇ ਆਉਣ ਮਗਰੋਂ ਪੰਜਾਬੀ ਫਿਲਮਾਂ ਦਾ ਮਿਆਰ ਜਿੰਨਾ ਉੱਚਾ ਹੋਇਆ, ਉਸ ਤੋਂ ਵੀ ਕਈ ਗੁਣਾ ਵੱਧ ਫਿਲਮਾਂ 'ਚ ਨਿਖਾਰ ਆ ਗਿਆ। ਰੋਮਾਂਟਿਕ ਹੀਰੋ ਵਜੋਂ ਉਸ ਨੂੰ ਪੰਜਾਬੀ ਫਿਲਮਾਂ 'ਚ ਖੂਬ ਪਿਆਰ ਮਿਲਿਆ। ਉਸ ਨੇ ਐਕਸ਼ਨ ਫਿਲਮਾਂ ਕਰ ਕੇ ਆਪਣੀ ਖਾਸ ਪਛਾਣ ਕਾਇਮ ਕਰਨ 'ਚ ਸਫਲਤਾ ਹਾਸਲ ਕੀਤੀ। ਇਨ੍ਹੀਂ ਦਿਨੀਂ ਜਿੰਮੀ ਸ਼ੇਰਗਿੱਲ ਆਪਣੀ ਫਿਲਮ 'ਜਿੰਦੂਆ' ਨੂੰ ਲੈ ਕੇ ਚਰਚਾ 'ਚ ਹੈ। 'ਜਿੰਦੂਆ' ਫਿਲਮ 'ਚ ਜਿੰਮੀ ਨੇ ਕਰਮਾ ਨਾਂ ਦੇ ਵਿਅਕਤੀ ਦਾ ਕਿਰਦਾਰ ਕੀਤਾ ਹੈ, ਜੋ ਵਿਦੇਸ਼ 'ਚ ਪੈਸੇ ਕਮਾਉਣ ਲਈ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਦਾ ਹੈ, ਜਿੱਥੇ ਉਹ ਲੁਕ-ਲੁਕ ਕੇ ਪੈਸਾ ਅਤੇ ਪਿਆਰ ਕਮਾਉਂਦਾ ਹੈ। ਜਿੰਮੀ ਦੀਆਂ ਦੋ ਹੀਰੋਇਨਾਂ ਨੀਰੂ ਬਾਜਵਾ ਤੇ ਸਰਗੁਣ ਮਹਿਤਾ ਹਨ, ਜੋ ਉਸ ਦਾ ਭਰਪੂਰ ਸਾਥ ਦਿੰਦੀਆਂ ਹਨ।
ਜ਼ਿਕਰਯੋਗ ਹੈ ਕਿ ਫਿਲਮ ਦੇ ਨਿਰਮਾਤਾ ਵਿਵੇਕ ਓਹਰੀ ਬਾਰੇ ਜਿੰਮੀ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਮੈਂ ਪਿਛਲੀ ਫਿਲਮ 'ਸ਼ਰੀਕ' ਕੀਤੀ ਸੀ, ਜਿਸ ਨੂੰ ਕਰਨ ਦਾ ਤਜਰਬਾ ਕਾਫੀ ਮਜ਼ੇਦਾਰ ਰਿਹਾ ਤੇ ਇਸ ਵਾਰ ਇਹ ਤਜਰਬਾ ਦੁੱਗਣਾ ਹੋ ਕੇ ਸਾਹਮਣੇ ਆਇਆ ਹੈ। ਨਵਨੀਤ ਸਿੰਘ ਨਾਲ ਫਿਲਮਾਂ ਕਰਨ ਬਾਰੇ ਜਿੰਮੀ ਦਾ ਕਹਿਣਾ ਹੈ ਕਿ ਨਵਨੀਅਤ ਸਿੰਘ ਨੇ ਹੁਣ ਤੱਕ ਹਰ ਰੰਗ ਦੀ ਫਿਲਮ ਬਣਾਈ ਹੈ। ਉਸ ਨੇ ਮੈਨੂੰ ਕਰਮਾ ਦੇ ਕਿਰਦਾਰ ਬਾਰੇ ਦੱਸਿਆ ਤਾਂ ਮੈਨੂੰ ਲੱਗਾ ਕਿ ਇਹ ਕਿਰਦਾਰ ਜਿਵੇਂ ਮੇਰੇ ਲਈ ਹੀ ਘੜਿਆ ਹੋਵੇ। ਮੈਨੂੰ ਫਿਲਮ ਵਿੱਚ ਕਿਰਦਾਰ ਦੇ ਹਿਸਾਬ ਨਾਲ ਹੀ ਕੰਮ ਕਰਨਾ ਚੰਗਾ ਲੱਗਦਾ ਹੈ। ਅੱਜਕੱਲ੍ਹ ਬਹੁਤ ਸਾਰੇ ਨਿਰਮਾਤਾ-ਨਿਰਦੇਸ਼ਕ ਬਾਇਓਪਿਕ ਫਿਲਮਾਂ ਬਣਾ ਰਹੇ ਹਨ।

Tags: Jimmy Shergillfilm industryNeeru BajwaSargun Mehtaਜਿੰਮੀ ਸ਼ੇਰਗਿੱਲਫਿਲਮੀ ਇੰਡਸਟਰੀ