FacebookTwitterg+Mail

ਅਧੂਰੇ ਚਾਵਾਂ ਨੂੰ ਪੂਰਾ ਕਰਨ ਦੀ ਗੱਲ ਕਰਦਾ ਹੈ ਹਰਭਜਨ ਮਾਨ ਦਾ ਗੀਤ 'ਜਿੰਦੜੀਏ'

jinddriye
27 September, 2017 04:10:13 PM

ਜਲੰਧਰ(ਬਿਊਰੋ)— ਸੱਭਿਆਚਾਰਕ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਨਾਮੀ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦਾ ਨਵਾਂ ਗੀਤ 'ਜਿੰਦੜੀਏ' ਅੱਜ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਹ ਗੀਤ ਉਨ੍ਹਾਂ ਦੀ ਐਲਬਮ 'ਸਤਰੰਗੀ ਪੀਂਘ 3' ਦਾ ਹੈ। ਹਰਭਜਨ ਮਾਨ ਦੇ 'ਜਿੰਦੜੀਏ ਗੀਤ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ 'ਪਾਰਸ' ਤੇ ਬਾਬੂ ਸਿੰਘ ਮਾਨ ਨੇ ਕੀਤਾ ਹੈ ਤੇ ਸੰਗੀਤ ਗੁਰਮੀਤ ਸਿੰਘ ਤੇ ਟਾਈਗਰ ਸਟਾਈਲ ਨੇ ਦਿੱਤਾ ਹੈ। ਇਸ ਗੀਤ ਨੂੰ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਐਚ. ਐਚ. ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟ ਆਰ. ਸਵਾਮੀ ਨੇ ਕੀਤੀ ਹੈ। ਇਸ ਗੀਤ ਨੂੰ ਹਰਭਜਨ ਮਾਨ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। 

ਦੱਸਣਯੋਗ ਹੈ ਕਿ ਹਰਭਜਨ ਮਾਨ ਦੇ ਗੀਤ ਹਮੇਸ਼ਾ ਹੀ ਲੋਕਾਂ ਦੀ ਪਸੰਦ 'ਤੇ ਖਰੇ ਉਤਰੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਸੱਭਿਆਚਾਰਕ ਗੀਤ ਨੂੰ ਆਪਣੀ ਸ਼ਾਨ ਬਣਾਇਆ ਹੈ। ਹਰਭਜਨ ਮਾਨ 'ਜਿੰਦੜੀਏ' ਗੀਤ 'ਚ ਸਮੇਂ ਤੋਂ ਥੋੜੀ ਹੋਰ ਮੌਹਲਤ ਮੰਗਦੇ ਦਿਖਾਇਆ ਗਿਆ ਹੈ। ਜਿਵੇਂ ਕੀ ਗੀਤ ਦੇ ਬੋਲ 'ਕੁਝ ਠਹਿਰ ਜਿੰਦੜੀਏ, ਠਹਿਰ ਠਹਿਰ ਮੈਂ ਹੋਰ ਬੜਾ ਕੁਝ ਕਰਨਾ...।' ਹਮੇਸ਼ਾ ਹੀ ਉਨ੍ਹਾਂ ਦੇ ਗੀਤਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ।  


Tags: Jinddriye Harbhajan Mann Satrangi Peengh 3 HM Records Gursewak Mannਹਰਭਜਨ ਮਾਨਜਿੰਦੜੀਏ