ਮੁੰਬਈ— ਅਭਿਨੇਤਾ ਜਤਿੰਦਰ ਤ੍ਰੇਹਨ ਨੇ ਹਾਲ ਹੀ 'ਚ ਆਪਣੀ ਬਿਲਡਿੰਗ ਦੇ ਸਕੱਤਰ ਖਿਲਾਫ ਮੁੰਬਈ ਦੇ ਐੱਮ. ਆਈ. ਡੀ. ਸੀ. ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਅਸਲ 'ਚ ਜਤਿੰਦਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬਿਲਡਿੰਗ ਦੇ ਸਕੱਤਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਜਤਿੰਦਰ ਤ੍ਰੇਹਨ ਨੇ ਬਿਲਡਿੰਗ 'ਚ ਚੱਲ ਰਹੇ ਗੈਰ-ਕਾਨੂੰਨੀ ਕੰਮਕਾਜ ਖਿਲਾਫ ਆਪਣੀ ਆਵਾਜ਼ ਉਠਾਈ ਸੀ ਤੇ ਇਸੇ ਦੇ ਚਲਦਿਆਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਹੈ। ਐਤਵਾਰ ਨੂੰ ਦੇਰ ਸ਼ਾਮ ਬਿਲਡਿੰਗ ਦਾ ਸਕੱਤਰ ਉਨ੍ਹਾਂ ਦੇ ਘਰ ਪਹੁੰਚਿਆ ਤੇ ਉਥੇ ਰੱਜ ਕੇ ਹੰਗਾਮਾ ਕੀਤਾ।
ਜਤਿੰਦਰ ਤ੍ਰੇਹਨ ਨੂੰ ਜਦੋਂ ਉਨ੍ਹਾਂ ਦੀ ਬਿਲਡਿੰਗ ਦਾ ਸਕੱਤਰ ਧਮਕਾ ਰਿਹਾ ਸੀ, ਉਦੋਂ ਜਤਿੰਦਰ ਨੇ ਉਸ ਦੀ ਵੀਡੀਓ ਵੀ ਬਣਾ ਲਈ, ਜਿਸ ਨੂੰ ਉਨ੍ਹਾਂ ਨੇ ਸਬੂਤ ਦੇ ਤੌਰ 'ਤੇ ਪੁਲਸ ਦੇ ਸਾਹਮਣੇ ਰੱਖਿਆ ਹੈ।
ਦੱਸਣਯੋਗ ਹੈ ਕਿ ਜਤਿੰਦਰ ਨੇ 'ਗੱਬਰ ਇਜ਼ ਬੈਕ', 'ਫਿਜ਼ਾ', 'ਉਰਮਾਓ ਜਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ 'ਦੇਵੋਂ ਕੇ ਦੇਵ... ਮਹਾਦੇਵ', 'ਹਮ', 'ਸ਼ਸ਼ਸ਼... ਫਿਰ ਕੋਈ ਹੈ', 'ਹਮਾਰੀ ਬੇਟੀਓਂ ਕਾ ਵਿਵਾਹ', 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਰਗੇ ਸੀਰੀਅਲਾਂ 'ਚ ਵੀ ਨਜ਼ਰ ਆਏ ਹਨ।