FacebookTwitterg+Mail

ਰੌਸ਼ਨ ਪ੍ਰਿੰਸ ਦੀ 'ਰਾਂਝਾ ਰਫਿਊਜੀ' ਦਾ ਪਹਿਲਾ ਗੀਤ 'ਜੋੜੀ' ਰਿਲੀਜ਼ (ਵੀਡੀਓ)

jodi ranjha refugee
14 October, 2018 03:52:46 PM

ਜਲੰਧਰ (ਬਿਊਰੋ)— ਦੁਨੀਆ ਭਰ 'ਚ 26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਰਾਂਝਾ ਰਫਿਊਜੀ' ਦਾ ਪਹਿਲਾ ਗੀਤ 'ਜੋੜੀ' ਰਿਲੀਜ਼ ਹੋ ਚੁੱਕਾ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ। 'ਰਾਂਝਾ ਰਵਿਊਜੀ' ਦੇ ਗੀਤ 'ਜੋੜੀ' ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਜੱਸੀ ਐਕਸ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਲੋਕਧੁਨ ਦੇ ਅਧਿਕਾਰਕ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਜੇ. ਬੀ. ਮੂਵੀ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਇਸ ਦੇ ਪ੍ਰੋਡਿਊਸਰ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪੇਅ ਅਵਤਾਰ ਸਿੰਘ ਨੇ ਲਿਖਿਆ ਹੈ, ਜਦਕਿ ਇਸ ਦੇ ਡਾਇਰੈਕਟਰ ਵੀ ਖੁਦ ਅਵਤਾਰ ਸਿੰਘ ਹਨ। ਫਿਲਮ ਦੇ ਡਿਸਟ੍ਰੀਬਿਊਟਰ ਓਮਜੀ ਗਰੁੱਪ ਹਨ। ਪੰਜਾਬੀ ਫਿਲਮ 'ਰਾਂਝਾ ਰਫਿਊਜੀ' ਦੇ ਟਰੇਲਰ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਜਿਥੇ ਇਸ ਫਿਲਮ 'ਚ ਰਾਂਝੇ ਨਾਂ ਦੇ ਨੌਜਵਾਨ ਦੇ ਰੂਪ 'ਚ ਨਜ਼ਰ ਆ ਰਿਹਾ ਹੈ, ਉਥੇ ਸਰਹੱਦ 'ਤੇ ਇਕ ਫੌਜੀ ਵਜੋਂ ਵੀ ਨਜ਼ਰ ਆਉਣਗੇ।ਫਿਲਮ 'ਚ ਇਕ ਖੂਬਸੂਰਤ ਪ੍ਰੇਮ ਕਹਾਣੀ ਨੂੰ ਵੀ ਦਿਖਾਇਆ ਗਿਆ ਹੈ। 


Tags: Jodi Ranjha Refugee Nachattar Gill Roshan Prince Saanvi Dhiman Karamjit Anmol Nisha Bano Harby Sanga

Edited By

Sunita

Sunita is News Editor at Jagbani.