FacebookTwitterg+Mail

ਜੌਨ ਇਬ੍ਰਾਹਿਮ ਦੀ ਫਿਲਮ 'ਰਾਅ' ਸ਼ੂਟਿੰਗ ਲਈ ਤਿਆਰ

john abraham
09 March, 2018 11:42:09 AM

ਮੁੰਬਈ (ਬਿਊਰੋ)— ਸਾਲ 2016 'ਚ ਆਈ ਫਿਲਮ 'ਡਿਸ਼ੂਮ' ਤੋਂ ਬਾਅਦ ਅਭਿਨੇਤਾ ਜੌਨ ਇਬ੍ਰਾਹਿਮ ਆਪਣੀ ਅਗਲੀ ਫਿਲਮ 'ਰਾਅ' 'ਚ ਦਿਖਾਈ ਦੇਣਗੇ। ਇਸ ਫਿਲਮ ਦੀ ਸ਼ੂਟਿੰਗ 1 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਬਿਨਾਂ ਰੁੱਕੇ 60 ਦਿਨਾਂ 'ਚ ਪੂਰੀ ਕਰ ਲਈ ਜਾਵੇਗੀ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਜੌਨ ਇਬ੍ਰਾਹਮ ਦੀ ਇਸ ਫਿਲਮ ਦਾ ਪੂਰਾ ਟਾਈਟਲ ਹੈ 'ਰੋਮਿਓ ਅਕਬਰ ਵਾਲਟਰ' ਅਤੇ ਇਸਨੂੰ ਸ਼ਾਰਟ 'ਚ 'ਰਾਅ' ਕਿਹਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਹ ਫਿਲਮ 1971 ਭਾਰਤ-ਪਾਕਿਸਤਾਨ ਦੀ ਲੜਾਈ 'ਤੇ ਆਧਾਰਿਤ ਹੈ। ਫਿਲਮ ਦਾ ਨਿਰਦੇਸ਼ਨ ਰੋਬੀ ਗਰੇਵਾਲ ਕਰਨਗੇ ਅਤੇ ਫਿਲਮ ਨੂੰ ਧੀਰਜ਼ ਵਾਧਵਾਂ, ਅਜੇ ਕਪੂਰ, ਵਾਨੇਸਾ ਵਾਲੀਆ ਅਤੇ ਗੈਰੀ ਗਰੇਵਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਭਾਰਤ ਅਤੇ ਨੇਪਾਲ 'ਚ ਕੀਤੀ ਜਾਵੇਗੀ। ਭਾਰਤ 'ਚ ਇਹ ਸ਼ੂਟਿੰਗ ਗੁਜਰਾਤ ਅਤੇ ਸ਼੍ਰੀਨਗਰ ਵਰਗੇ ਸੂਬਿਆਂ 'ਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਫਿਲਮ ਸਾਲ ਦੇ ਅੰਤ ਤੱਕ ਸਿਨੇਮਾਘਰਾਂ 'ਚ ਰਿਲੀਜ਼ ਹੋ ਸਕਦੀ ਹੈ।


Tags: John Abraham RAW Romeo Akbar Walter Robbie Grewal Shoot Hindi Film

Edited By

Kapil Kumar

Kapil Kumar is News Editor at Jagbani.