FacebookTwitterg+Mail

ਪ੍ਰੇਰਣਾ ਦਾ ਬਿਆਨ, ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਨ ਅਬਰਾਹਿਮ

john abraham
04 April, 2018 11:03:48 AM

ਮੁੰਬਈ (ਬਿਊਰੋ)— ਜਾਨ ਅਬਰਾਹਿਮ ਦੇ ਜੇਏ ਐਂਟਰਟੇਨਮੈਂਟ ਅਤੇ ਐਕਸ਼ਨ ਮਨੋਰੰਜਨ ਦੇ ਵਿਚ ਮਾਮਲਾ ਉਲਝਦਾ ਹੀ ਜਾ ਰਿਹਾ ਹੈ। ਫਿਲਮ ਐਕਟਰ ਜਾਨ ਅਬਰਾਹਿਮ ਅਤੇ ਡਾਇਨਾ ਪੈਂਟੀ ਸਟਾਰਰ 'ਪਰਮਾਣੂ' 8 ਦਸੰਬਰ 2017 ਨੂੰ ਰਿਲੀਜ਼ ਹੋਣੀ ਸੀ। ਇਸ ਦੇ ਚਲਦੇ ਫਿਲਮ ਦੀ ਡੇਟ ਅੱਗੇ ਵਧਾਈ ਗਈ। ਹੁਣ ਇਸ ਫਿਲਮ ਦੀ ਰਿਲੀਜ਼ ਡੇਟ 4 ਮਈ 2018 ਦੀ ਰੱਖੀ ਗਈ ਹੈ। ਜਾਨ ਅਬਰਾਹਿਮ ਦੀ ਜੇਏ ਫਿਲੰਸ ਨੇ ਐਕਸ਼ਨ ਮਨੋਰੰਜਨ ਨੂੰ ਸਾਰਵਜਨਿਕ ਤੌਰ 'ਤੇ ਲੀਗਲ ਨੋਟਿਸ ਭੇਜਿਆ। ਉਥੇ ਹੀ ਕਰਿਆਰਜ ਦੇ ਪੱਖ ਵਿਚ ਪ੍ਰੇਰਣਾ ਅਰੋੜਾ ਨੇ ਵੀ ਜੇਏ ਐਂਟਰਟੇਨਮੈਂਟ ਨੂੰ ਜਵਾਬ ਦਿੱਤਾ ਅਤੇ ਨਾਲ ਹੀ ਕੁਝ ਦੋਸ਼ ਵੀ ਲਗਾਏ।

Punjabi Bollywood Tadka
ਪ੍ਰੇਰਣਾ ਅਰੋੜਾ ਨੇ ਕਿਹਾ,''ਇਹ ਪਹਿਲੀ ਵਾਰ ਹੈ ਜਦੋਂ ਜਾਨ ਨੇ ਲਾਈਨ ਪ੍ਰੋਡਕਸ਼ਨ 'ਤੇ ਕੰਮ ਕੀਤਾ ਹੈ। ਉਹ ਪਹਿਲਾਂ ਵੀ ਇਹ ਕੰਮ ਕਰ ਚੁੱਕੇ ਹਨ। ਇਹ ਝੂਠ ਹੈ।'' ਉਨ੍ਹਾਂ ਨੇ ਕਿਹਾ ਸੀ ਕਿ ਉਹ ਸਾਲ 2012 ਵਿਚ ਆਈ 'ਵਿਕੀ ਡੋਨਰ' ਅਤੇ ਸਾਲ 2013 ਵਿਚ ਆਈ 'ਮਦਰਾਸ ਕੈਫੇ' ਵਿਚ ਲਾਈਨ ਪ੍ਰੋਡਕਸ਼ਨ ਦਾ ਕੰਮ ਕਰ ਚੁੱਕੇ ਹਨ ਪਰ ਬਾਅਦ ਵਿਚ ਸਾਡੀ ਸਮਝ ਵਿਚ ਆ ਗਿਆ ਕਿ ਉਨ੍ਹਾਂ ਨੇ ਕਦੇ ਵੀ ਇਹ ਕੰਮ ਨਹੀਂ ਕੀਤਾ ਹੈ।' ਉਹ ਅੱਗੇ ਕਹਿੰਦੀ ਹੈ, 'ਜਾਨ ਦੇ ਕੇਸ ਵਿਚ, ਮੈਂ ਉਹ ਪਰਸਨ ਸੀ ਜਿਨ੍ਹੇ ਜਾਨ ਨੂੰ ਡਾਇਰੈਕਟਰ ਅਭਿਸ਼ੇਕ ਸ਼ਰਮਾ ਨਾਲ ਮਿਲਾਇਆ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਸਟੋਰੀ ਵੀ ਦਿੱਤੀ ਸੀ। ਉਸ ਸਮੇਂ ਡਾਇਰੈਕਟਰ ਮੇਰੇ ਕੋਲ ਕਿਸੇ ਹੋਰ ਐਕਟਰ ਨੂੰ ਲੈ ਕੇ ਆਏ ਸਨ। ਸ਼ਰਮਾ ਇਸ ਕਹਾਣੀ ਨੂੰ ਸਾਲ 2016 ਵਿਚ 'ਰੂਸਤਮ'  ਦੇ ਦੌਰਾਨ ਲਿਖ ਰਹੇ ਸਨ। ਉਹ ਚਾਹੁੰਦੇ ਸਨ ਕਿ ਅਸੀ 'ਪਰਮਾਣੂ' ਨੂੰ ਪ੍ਰੋਡਿਊਸ ਕਰੀਏ। ਉਨ੍ਹਾਂ ਦੇ ਦਿਮਾਗ ਵਿਚ ਕੋਈ ਹੋਰ ਐਕਟਰ ਸੀ। ਉਸ ਵੇਲੇ ਜਾਨ ਮੇਰੇ ਚੰਗੇ ਦੋਸਤ ਸਨ। ਉਥੇ ਹੀ ਅਸੀਂ ਲਾਂਗ ਟਰਮ ਡੀਲ ਕੀਤੀ ਸੀ। ਉਥੇ ਹੀ ਮੈਂ ਇਹ ਫਿਲਮ ਉਨ੍ਹਾਂ ਨੂੰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਸ ਫਿਲਮ ਵਿਚ ਲਾਈਨ ਪ੍ਰੋਡਕਸ਼ਨ ਵਿਚ ਦਿਲਚਸਪੀ ਦਿਖਾਈ। ਇਸ ਦੇ ਲਈ ਉਨ੍ਹਾਂ ਨੇ ਆਪਣੀ ਚਵਾਇਸ ਦੇ ਰਾਇਟਰਸ ਨੂੰ ਚੁਣਿਆ। ਜਾਨ ਨੇ ਕਿਹਾ ਕਿ ਉਹ ਇਸ ਫਿਲਮ ਦਾ ਬਜਟ ਤਿਆਰ ਕਰਨਗੇ।''

Punjabi Bollywood Tadka
ਅਰੋੜਾ ਅੱਗੇ ਕਹਿੰਦੀ ਹੈ, 'ਜਾਨ ਨੇ ਸਾਨੂੰ ਕਰੈਕਟ ਬਜਟ ਨਹੀਂ ਦਿੱਤਾ। ਇਸ ਤੋਂ ਬਾਅਦ ਇਕ ਦਿਨ ਉਨ੍ਹਾਂ ਨੇ ਸਾਨੂੰ 35 ਕਰੋੜ ਦਾ ਇਕ ਬਜਟ ਦਿੱਤਾ ਜਿਸ ਵਿਚ 10 ਕਰੋੜ ਪ੍ਰਿੰਟਸ ਅਤੇ ਐਡਵਰਟਾਈਜਮੈਂਟ ਲਈ ਸਨ। ਇਸ ਦੌਰਾਨ ਵਿਚ ਦੋ ਸਟੂਡੀਓਜ਼ ਵਿਚ ਗਈ ਜਿੱਥੇ ਸੈਟਲਾਈਟ, ਡਿਜੀਟਲ ਨੂੰ ਲੈ ਕੇ ਮੈਂ ਫਿਲਮ ਲਈ ਗੱਲ ਕੀਤੀ। ਜਦੋਂ ਮੈਂ ਉਨ੍ਹਾਂ ਨੂੰ 35 ਕਰੋੜ ਰੁਪਏ ਦੇ ਬਜਟ ਬਾਰੇ ਵਿੱਚ ਦੱਸਿਆ ਤਾਂ ਮੈਨੂੰ ਸਭ ਨੇ ਇਸ ਦੇ ਲਈ ਮਨਾ ਕੀਤਾ। ਸਭ ਨੇ ਕਿਹਾ ਕਿ ਜਾਨ ਦੀ ਇਹ ਮਾਰਕਿਟੈਬਿਲਿਟੀ ਕਾਫ਼ੀ ਮਹਿੰਗੀ ਹੈ। ਮੈਨੂੰ ਦੱਸਿਆ ਗਿਆ ਕਿ ਇਹ ਫਿਲਮ 28-29 ਕਰੋੜ ਵਿਚ ਬਣਨੀ ਚਾਹੀਦੀ ਹੈ।  ਇਹ ਗੱਲ ਉਨ੍ਹਾਂ ਨੇ ਜਾਨ ਦੇ ਸਾਹਮਣੇ ਬੋਲੀ।' ਅਰੋੜਾ ਨੇ ਜਾਨ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਜਾਨ ਉਨ੍ਹਾਂ ਨੂੰ ਇੰਟਲਐਕਚੁਅਲ ਪ੍ਰਾਪਰਟੀ ਰਾਈਟਸ ਦੇ ਮਾਮਲੇ 'ਚ ਵੀ ਚੀਟ ਕਰ ਰਹੇ ਸਨ।

Punjabi Bollywood Tadka
ਪ੍ਰੇਰਣਾ ਦੱਸਦੀ ਹੈ,'ਜਾਨ ਨੇ ਹਮੇਸ਼ਾ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ। 'ਪਰਮਾਣੂ' 27 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ।  ਉਥੇ ਹੀ ਉਨ੍ਹਾਂ ਨੇ ਫਿਲਮ ਨੂੰ ਰਿਲੀਜ਼ ਲਈ 2 ਮਾਰਚ ਨੂੰ ਸ਼ਿਫਟ ਕਰ ਦਿੱਤਾ। ਇਸ ਦੌਰਾਨ ਜੀ ਸਟੂਡੀਓ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ, ਕਿਉਂਕਿ ਜਾਨ ਨੇ ਉਨ੍ਹਾਂ ਨੂੰ ਕੋਈ ਵੀ ਗੀਤ ਨਹੀਂ ਭੇਜਿਆ ਸੀ। ਅਸੀਂ ਉਨ੍ਹਾਂਨੂੰ 4 ਕਰੋੜ ਵਿਚ ਮਿਊਜ਼ਿਕ ਵੇਚਿਆ ਸੀ। ਹੁਣ ਅਸੀ ਲਗਾਤਾਰ ਫਿਲਮ ਰਿਲੀਜ਼ ਦੀ ਡੇਟ ਲਈ ਲੜ ਰਹੇ ਹਾਂ।'


Tags: John AbrahamPrernaa Arora Release Date Hindi FilmParmanu

Edited By

Manju

Manju is News Editor at Jagbani.