FacebookTwitterg+Mail

'ਪਰਮਾਣੂ' ਵਿਵਾਦ : ਜੌਨ ਅਬ੍ਰਾਹਮ ਨੇ ਪ੍ਰੋਡਕਸ਼ਨ ਹਾਊਸ ਖਿਲਾਫ ਦਰਜ ਕਰਵਾਈ FIR

john abraham
08 April, 2018 11:54:11 AM

ਮੁੰਬਈ (ਬਿਊਰੋ)— 'ਪਰਮਾਣੂ' ਫਿਲਮ ਨੂੰ ਲੈ ਕੇ ਜੌਨ ਅਬ੍ਰਾਹਮ ਅਤੇ ਪ੍ਰੋਡਕਸ਼ਨ ਹਾਊਸ ਵਿਚਕਾਰ ਵਿਵਾਦ ਵੱਧਦਾ ਜਾ ਰਿਹਾ ਹੈ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਪ੍ਰੇਰਣਾ ਅਰੋੜਾ ਦੇ ਪ੍ਰੋਡਕਸ਼ਨ ਹਾਊਸ ਕ੍ਰਿਅਰਜ਼ ਨੇ ਜੌਨ ਅਬ੍ਰਾਹਮ ਦੇ ਖਿਲਾਫ ਐੱਫ. ਆਰ. ਆਈ. ਦਰਜ ਕਰਵਾਈ ਸੀ ਪਰ ਹੁਣ ਜੌਨ ਅਬ੍ਰਾਹਮ ਨੇ ਪ੍ਰੇਰਨਾ ਖਿਲਾਫ ਐੱਫ. ਆਰ. ਆਈ. ਦਰਜ ਕਰਵਾਉਂਦੇ ਹੋਏ ਧੋਖਾਧੜੀ ਦਾ ਦੋਸ਼ ਲਾਇਆ ਹੈ।
ਸੂਤਰਾਂ ਮੁਤਾਬਕ ਜੌਨ ਅਬ੍ਰਾਹਮ ਨੇ ਅਧਿਕਾਰਕ ਬਿਆਨ ਜਾਰੀ ਕੀਤਾ ਹੈ। ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਸ਼ਾਮ ਜੌਨ ਅਬ੍ਰਾਹਮ ਅਤੇ ਉਸਦੀ ਪ੍ਰੋਡਕਸ਼ਨ ਕੰਪਨੀ ਨੇ ਪ੍ਰੇਰਣਾ ਅਤੇ ਕ੍ਰਿਅਰਜ਼ ਪ੍ਰੋਡਕਸ਼ਨ ਹਾਊਸ ਖਿਲਾਫ ਮੁੰਬਈ ਦੇ ਖਾਰ ਪੁਲਸ ਸਟੇਸ਼ਨ 'ਚ ਐੱਫ. ਆਰ. ਆਈ. ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪ੍ਰੇਰਣਾ ਦੀ ਕੰਪਨੀ ਲਗਾਤਾਰ ਤੈਅ ਹੋਈ ਰਕਮ ਦੇਣ 'ਚ ਦੇਰੀ ਕਰ ਰਹੀ ਸੀ। ਜਦੋਂ ਪ੍ਰੇਰਨਾ ਨੇ ਨੋਟਿਸ ਦੇਣ ਤੋਂ ਬਾਅਦ ਵੀ ਭੁਗਤਾਨ ਨਹੀਂ ਕੀਤਾ ਤਾਂ ਜੌਨ ਅਬ੍ਰਾਹਮ ਦੇ ਪ੍ਰੋਡਕਸ਼ਨ ਹਾਊਸ ਨੇ ਪ੍ਰੇਰਣਾ ਅਤੇ ਉਸਦੇ ਕ੍ਰਿਅਰਜ਼ ਪ੍ਰੋਡਕਸ਼ਨ ਹਾਊਸ ਨਾਲ ਨਾਤਾ ਤੋੜ ਲਿਆ।
ਜਾਣਕਾਰੀ ਮੁਤਾਬਕ ਪ੍ਰੇਰਨਾ ਨੇ ਆਪਣੇ ਅਤੇ ਪ੍ਰੋਡਕਸ਼ਨ ਦੇ ਕਿਸੇ ਵੀ ਮੈਬਰ ਖਿਲਾਫ ਐੱਫ. ਆਰ. ਆਈ. ਦਰਜ ਹੋਣ ਵਾਲੀ ਗੱਲ ਨੂੰ ਖਾਰਜ ਕੀਤਾ ਹੈ। ਪ੍ਰੇਰਨਾ ਅਤੇ ਉਸਦੀ ਕੰਪਨੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਸਦੇ ਖਿਲਾਫ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜੌਨ ਅਬ੍ਰਾਹਮ ਦੀ ਕੰਪਨੀ ਸਿਰਫ ਉਸਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਸ ਮਾਮਲੇ 'ਚ ਕੀ ਫੈਸਲਾ ਹੋਵੇਗਾ ਇਹ ਕੋਰਟ 'ਚ ਤੈਅ ਕੀਤਾ ਜਾਵੇਗਾ। ਸਾਨੂੰ ਸਭ ਨੂੰ ਭਾਰਤੀ ਕਾਨੂੰਨ 'ਤੇ ਭਰੋਸਾ ਹੈ।

 

A post shared by John Abraham (@thejohnabraham) on

ਦੱਸਣਯੋਗ ਹੈ ਕਿ ਇਨ੍ਹਾਂ ਵਿਵਾਦਾਂ ਦੇ ਚਲਦਿਆਂ ਜੌਨ ਅਬ੍ਰਾਹਮ ਨੇ 2 ਦਿਨ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਜੌਨ ਨੇ ਇਹ ਟੀਜ਼ਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।


Tags: John Abraham Parmanu Prerna Arora FIR Teaser Bollywood Actor

Edited By

Kapil Kumar

Kapil Kumar is News Editor at Jagbani.