FacebookTwitterg+Mail

'ਬਾਟਲਾ ਹਾਊਸ' ਦੇ ਨਵੇਂ ਪੋਸਟਰ ਰਿਲੀਜ਼, ਫੈਨਜ਼ ਨੇ ਕਿਹਾ ਬਲਾਕਬਸਟਰ ਫਿਲਮ

john abraham
23 September, 2018 10:36:13 AM

ਮੁੰਬਈ(ਬਿਊਰੋ)— 'ਪਰਮਾਣੂ' ਨਾਲ ਜ਼ਬਰਦਸਤ ਕਮਬੈਕ ਕਰਕੇ ਜੌਨ ਅਬ੍ਰਾਹਮ ਹੁਣ ਆਪਣੀ ਅਗਲੀ ਫਿਲਮ ਦੀ ਤਿਆਰੀ 'ਚ ਲੱਗੇ ਹੋਏ ਹਨ। ਬੀਤੇ ਦਿਨੀਂ ਜੌਨ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ ਪਰ ਉਹ ਪੋਸਟਰ ਕਿਸ ਫਿਲਮ ਦਾ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਕੈਪਸ਼ਨ 'ਚ ਵੀ ਜੌਨ ਨੇ ਕਿਸੇ ਫਿਲਮ ਦਾ ਨਾਂ ਨਹੀਂ ਲਿਖਿਆ ਸੀ। ਹੁਣ ਜੌਨ ਆਪਣੀ ਅਗਲੀ ਫਿਲਮ 'ਬਾਟਲਾ ਹਾਊਸ' ਦੀ ਤਿਆਰੀ 'ਚ ਲੱਗੇ ਹੋਏ ਹਨ, ਜਿਸ ਦਾ ਡਾਇਰੈਕਸ਼ਨ ਨਿਖਿਲ ਅਡਵਾਨੀ ਕਰ ਹਰੇ ਹਨ। ਸ਼ੁੱਕਰਵਾਰ ਨੂੰ ਇਕ ਪੋਸਟਰ ਤੋਂ ਬਾਅਦ ਜੌਨ ਨੇ ਫਿਲਮ ਦੇ ਦੋ ਹੋਰ ਧਮਾਕੇਦਾਰ ਪੋਸਟਰ ਲਾਂਚ ਕੀਤੇ ਹਨ, ਜਿਸ ਨੂੰ ਜੌਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

 

ਕੱਲ ਵਾਲੇ ਪੋਸਟਰ 'ਚ ਜੌਨ ਦਾ ਚਿਹਰਾ ਸਾਫ ਨਜ਼ਰ ਨਹੀਂ ਆ ਰਿਹਾ ਸੀ। ਹੁਣ ਸਾਹਮਣੇ ਆਏ ਪੋਸਟਰਾਂ ਤੋਂ ਸਾਫ ਹੋ ਗਿਆ ਹੈ ਕਿ ਜੌਨ ਇਸ ਫਿਲਮ 'ਚ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਪੋਸਟਰ ਸ਼ੇਅਰ ਕਰਦੇ ਹੋਏ ਜੌਨ ਨੇ ਲਿਖਿਆ, ''ਉਹ 95 ਮਿੰਟ ਜਿਨ੍ਹਾਂ ਦਾ ਹੱਲ ਕੱਢਣ ਲਈ 8 ਸਾਲ ਲੱਗ ਗਏ ਅਤੇ ਹਮੇਸ਼ਾ ਲਈ ਉਸ ਦੀ ਜ਼ਿੰਦਗੀ ਬਦਲ ਗਈ। ਭਾਰਤ ਦੀ ਸਭ ਤੋਂ ਵਿਵਾਦਤ ਪੁਲਸ ਦੀ ਕਹਾਣੀ।''

 

ਦੱਸ ਦੇਈਏ ਕਿ ਫਿਲਮ ਦੀ ਕਹਾਣੀ 2008 'ਚ ਹੋਏ ਬਾਟਲਾ ਐਨਕਾਉਂਟਰ 'ਤੇ ਅਧਾਰਿਤ ਹੈ, ਜਿਸ ਐਨਕਾਉਂਟਰ 'ਚ ਕੁਝ ਮਹੀਨੇ ਪਹਿਲਾਂ ਹੀ ਦਿੱਲੀ ਅਤੇ ਕੁਝ ਮਹਾਨਗਰਾਂ 'ਚ ਬੰਬ ਧਮਾਕੇ ਹੋਏ ਸਨ ਅਤੇ ਇਸ ਤੋਂ ਬਾਅਦ ਦਿੱਲੀ ਪੁਲਸ ਨੇ ਕੁਝ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਬਾਟਲਾ ਹਾਊਸ ਐਨਕਾਊਂਟਰ ਕੀਤਾ ਸੀ। ਲੰਬੇ ਸਮੇਂ ਤੱਕ ਇਸ ਐਨਕਾਉਂਟਰ 'ਤੇ ਸਵਾਲ ਉਠਦੇ ਰਹੇ, ਜਿਸ 'ਚ ਇੰਸਪੈਕਟਰ ਦੀ ਮੌਤ ਤੋਂ ਬਾਅਦ ਸ਼ੱਕੀਆਂ ਦੇ ਐਨਕਾਊਂਟਰ ਨੂੰ ਲੈ ਕੇ ਵੀ ਕਾਫੀ ਵਿਵਾਦ ਪੈਦਾ ਹੋਇਆ ਸੀ।

 

 

ਦੱਸਣਯੋਗ ਹੈ ਕਿ ਜੌਨ ਆਪਣੀ 'ਬਾਟਲਾ ਹਾਊਸ' ਦੀ ਕਹਾਣੀ ਨੂੰ ਅਗਲੇ ਸਾਲ 15 ਅਗਸਤ 'ਤੇ ਲੈ ਕੇ ਆ ਰਹੇ ਹਨ, ਜਿਸ ਦੀ ਬਾਕਸ ਆਫਿਸ 'ਤੇ ਟੱਕਰ ਰਣਬੀਰ ਕਪੂਰ ਦੀ 'ਬ੍ਰਹਮਾਸਤਰ' ਤੇ ਰਾਜਕੁਮਾਰ ਰਾਓ ਦੀ 'ਮੇਡ ਇਨ ਚਾਈਨਾ' ਨਾਲ ਹੋਣੀ ਹੈ। ਅਗਲੇ ਸਾਲ ਆਜ਼ਾਦੀ ਦਿਹਾੜੇ 'ਤੇ ਬਾਕਸ ਆਫਿਸ 'ਤੇ ਕਿਸ ਫਿਲਮ ਦਾ ਐਨਕਾਉਂਟਰ ਹੋਵੇਗਾ ਅਤੇ ਕੌਣ ਇਸ ਤੋਂ ਬਚੇਗਾ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।

 


Tags: John AbrahamParmanuNew PosterBatla HouseSatyameva JayateNikkhil AdvaniJamia Nagar Delhi

Edited By

Sunita

Sunita is News Editor at Jagbani.