FacebookTwitterg+Mail

2019 ਦੇ ਆਜ਼ਾਦੀ ਦਿਹਾੜੇ 'ਤੇ ਫਿਰ ਆਹਮੋ-ਸਾਹਮਣੇ ਹੋਣਗੇ ਜੌਨ ਤੇ ਅਕਸ਼ੇ

john abraham and akshay kumar
15 November, 2018 09:12:31 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਅਤੇ ਜੌਨ ਅਬਰਾਹਿਮ ਨੂੰ ਲੈ ਕੇ ਇਕ ਵਾਰ ਫਿਰ ਵੱਡੀ ਖਬਰ ਆ ਰਹੀ ਹੈ। ਦੋਵਾਂ ਦੀਆਂ ਫਿਲਮਾਂ 'ਗੋਲਡ' ਅਤੇ 'ਸੱਤਿਆਮੇਵ ਜਯਤੇ' ਇਸੇ ਸਾਲ ਬਾਕਸ ਆਫਿਸ 'ਤੇ ਟਕਰਾਅ ਚੁੱਕੀਆਂ ਹਨ। ਹੁਣ ਖਬਰਾਂ ਹਨ ਕਿ ਦੋਵਾਂ ਦੀਆਂ ਆਉਣ ਵਾਲੀਆਂ ਫਿਲਮਾਂ ਅੱਕੀ ਦੀ 'ਮਿਸ਼ਨ ਮੰਗਲ' ਤੇ ਜੌਨ ਅਬਰਾਹਿਮ ਦੀ 'ਬਾਟਲਾ ਹਾਊਸ' ਵੀ ਅਗਲੇ ਸਾਲ ਫਿਰ ਆਜ਼ਾਦੀ ਦਿਹਾੜੇ ਹੀ ਰਿਲੀਜ਼ ਹੋਣਗੀਆਂ। ਦੋਵਾਂ ਸਟਾਰਸ ਦੀਆਂ ਫਿਲਮਾਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹਨ। ਅਕਸ਼ੇ ਦੀ 'ਮਿਸ਼ਨ ਮੰਗਲ' ਦੀ ਗੱਲ ਕਰੀਏ ਤਾਂ ਇਸ ਨੂੰ ਆਰ. ਨਾਲਕੀ ਪ੍ਰੋਡਿਊਸ ਕਰ ਰਹੇ ਹਨ ਅਤੇ ਜਗਤ ਸ਼ਕਤੀ ਇਸ ਨੂੰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਬਾਰੇ ਕੁਝ ਦਿਨ ਪਹਿਲਾਂ ਹੀ ਅਕਸ਼ੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸ਼ੇਅਰ ਕੀਤੀ ਸੀ।

 

ਦੱਸ ਦੇਈਏ ਕਿ ਦੂਜੇ ਪਾਸੇ ਜੇਕਰ ਗੱਲ ਜੌਨ ਅਬਰਾਹਿਮ ਦੀ ਫਿਲਮ 'ਬਾਟਲਾ ਹਾਊਸ' ਦੀ ਕੀਤੀ ਜਾਵੇ ਤਾਂ ਇਸ 'ਚ ਜੌਨ ਇਕ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ 'ਚ ਮ੍ਰਿਣਾਲ ਠਾਕੁਰ ਲੀਡ ਕਿਰਦਾਰ ਕਰਦੀ ਨਜ਼ਰ ਆਵੇਗੀ। 'ਬਾਟਲਾ ਹਾਊਸ' ਨੂੰ ਨਿਖਿਲ ਅਡਵਾਨੀ ਡਾਇਰੈਕਟ ਕਰ ਰਹੇ ਹਨ, ਜਿਸ ਦੀ ਸ਼ੂਟਿੰਗ ਮੁੰਬਈ, ਨੇਪਾਲ, ਜੈਪੂਰ, ਲਖਨਊ ਵਰਗੀਆਂ ਲੋਕੇਸ਼ਨਾਂ 'ਚ ਹੋਣੀ ਹੈ। ਇਸ ਸਾਲ ਤਾਂ ਦੋਵਾਂ ਦੀਆਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਕਮਾਲ ਦੀ ਕਲੈਕਸ਼ਨ ਕੀਤਾ ਸੀ। ਹੁਣ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ ਕਿ ਆਉਣ ਵਾਲੇ ਸਮੇਂ 'ਚ ਦੋਵਾਂ ਦੀਆਂ ਫਿਲਮਾਂ ਦੀ ਟੱਕਰ ਕਿਸ 'ਤੇ ਭਾਰੀ ਪੈਂਦੀ ਹੈ।

 


Tags: Akshay Kumar Independence Day 2019 Mission Mangal John Abraham Batla House Gold Satyameva Jayate

About The Author

sunita

sunita is content editor at Punjab Kesari