FacebookTwitterg+Mail

ਜੌਨ ਅਬ੍ਰਾਹਮ ਨੇ ਸ਼ਰੇਆਮ ਇੰਝ ਉਡਾਇਆ ਸਲਮਾਨ ਦਾ ਮਜ਼ਾਕ

john abraham and salman khan
08 January, 2019 12:03:05 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਜਾਨ ਅਬ੍ਰਾਹਮ ਆਪਣੀਆਂ ਫਿਲਮਾਂ ਤੇ ਵਧੀਆ ਕੰਟੈਂਟ ਨਾਲ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਨ। ਸਾਲ 2108 'ਚ ਉਨ੍ਹਾਂ ਨੇ ਬਾਕਸ ਆਫਿਸ 'ਤੇ 'ਸਤਿਆਮੇਵ ਜਯਤੇ' ਫਿਲਮ ਨਾਲ ਲੋਕਾਂ ਦੇ ਦਿਲ ਜਿੱਤੇ ਸਨ। ਹੁਣ ਉਹ ਆਪਣੀਆਂ ਅਗਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ 'ਬਾਟਲਾ ਹਾਊਸ' ਦੀ ਸ਼ੂਟਿੰਗ 'ਚ ਰੁੱਝੇ ਜਾਨ ਨੇ ਇੰਟਰਵਿਊ 'ਚ ਸੋਸ਼ਲ ਮੀਡੀਆ 'ਤੇ ਟਰੋਲ ਕੀਤੇ ਜਾਣ ਤੇ ਹਾਈਪੇਡ ਐਕਟਰ ਦੀ ਲਿਸਟ 'ਚ ਸ਼ਾਮਲ ਹੋਣ ਦੀ ਦੌੜ 'ਤੇ ਸਵਾਲ ਕੀਤੇ। ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, ''ਮੈਨੂੰ ਸਮਝ ਨਹੀਂ ਆਉਂਦੀ ਕਿਕਿਉਂ ਸਟਾਰਸ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਲੋਕਾਂ ਦੀ ਲਿਸਟ 'ਚ ਸ਼ਾਮਲ ਹੋਣਾ ਚਾਹੁੰਦੇ ਹਨ। ਸਾਡੀ ਅਸਲ ਪਛਾਣ ਕੰਮ ਹੀ ਹੈ। ਕਈ ਅਜਿਹੇ ਸਟਾਰ ਵੀ ਹਨ, ਜੋ ਸਭ ਤੋਂ ਜ਼ਿਆਦਾ ਫੀਸ ਲੈ ਕੇ ਇਸ ਲਿਸਟ 'ਚ ਤਿੰਨ ਸਾਲ ਤੋਂ ਹਨ ਪਰ ਉਨ੍ਹਾਂ ਦੀਆਂ ਫਿਲਮਾਂ ਬੁਰੀ ਤਰ੍ਹਾਂ ਫਲੌਪ ਹੋ ਰਹੀਆਂ ਹਨ।''

ਦੱਸ ਦਈਏ ਕਿ ਜਾਨ ਅਬ੍ਰਾਹਮ ਨੇ ਅੱਗੇ ਕਿਹਾ, ''ਸਾਲ 2108 ਦੀ ਲਿਸਟ ਹੀ ਦੇਖ ਲਓ, ਜਿਸ 'ਚ ਸਲਮਾਨ ਖਾਨ ਦਾ ਨਾਂ ਸਭ ਤੋਂ ਟੌਪ 'ਤੇ ਹੈ। ਉਨ੍ਹਾਂ ਦੀ ਫਿਲਮ 'ਰੇਸ-3' ਬੁਰੀ ਤਰ੍ਹਾਂ ਫਲਾਪ ਹੋਈ।'' ਜਾਨ ਨੇ ਅੱਗੇ ਕਿਹਾ, ''ਕਈ ਸਟਾਰਸ ਏਅਰਪੋਰਟ 'ਤੇ ਫੰਨੀ ਆਊਟਫਿੱਟ ਪਾ ਕੇ ਜਾਂਦੇ ਹਨ ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾਂਦਾ ਹੈ। ਮੈਂ ਵਿਆਹਾਂ 'ਚ ਪੈਸੇ ਲੈ ਕੇ ਡਾਂਸ ਨਹੀਂ ਕਰ ਸਕਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਗਲਤ ਹੈ ਪਰ ਮੈਂ ਅਜਿਹਾ ਨਹੀਂ ਕਰ ਸਕਦਾ।''


Tags: John Abraham Vicky Donor Madras Cafe Salman Khan Leading Highest Paid Celebrities India Race 3

Edited By

Sunita

Sunita is News Editor at Jagbani.