ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਦੇ ਫੈਨਜ਼ ਲਈ ਇਕ ਬੁਰੀ ਖਬਰ ਹੈ। ਖਬਰਾਂ ਆ ਰਹੀਆਂ ਹਨ ਕਿ ਜੌਨ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਅਪਕਮਿੰਗ ਫਿਲਮ 'ਪਾਗਲਪੰਤੀ' ਦੀ ਸ਼ੂਟਿੰਗ ਰੋਕਣੀ ਪਈ ਹੈ। ਜੀ ਹਾਂ, ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇਹ ਹਾਦਸਾ ਹੋਇਆ। ਜੌਨ ਅਬ੍ਰਾਹਮ ਇਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਉਸੇ ਦੌਰਾਨ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਜੌਨ ਦੇ ਹੱਥ 'ਤੇ ਸੱਟ ਲੱਗੀ ਹੈ। ਇਸ ਤੋਂ ਬਾਅਦ ਡਾਕਟਰਸ ਨੇ ਉਨ੍ਹਾਂ ਨੂੰ 20 ਦਿਨ ਤੱਕ ਰੈਸਟ ਕਰਨ ਦੀ ਸਲਾਹ ਦਿੱਤੀ ਹੈ। ਜੌਨ ਅਬ੍ਰਾਹਮ ਫਿਲਮ ਲਈ ਇਹ ਐਕਸ਼ਨ ਸੀਨ ਇਕ ਟਰੱਕ ਨਾਲ ਸ਼ੂਟ ਕਰ ਰਹੇ ਸਨ।
ਇਸ ਸੀਨ 'ਚ ਉਨ੍ਹਾਂ ਨਾਲ ਇਕ ਕੋ-ਸਟਾਰ ਵੀ ਸਨ। ਹੁਣ ਜੌਨ 2 ਹਫਤਿਆਂ ਤੱਕ ਫਿਲਮ ਦੀ ਸ਼ੂਟਿੰਗ ਨਹੀਂ ਕਰ ਪਾਉਣਗੇ। ਜੌਨ ਅਬ੍ਰਾਹਮ ਨਾਲ ਹੋਏ ਹਾਦਸੇ ਨੂੰ ਲੈ ਕੇ ਹੁਣ ਫਿਲਮ 'ਪਾਗਲਪੰਤੀ' ਦੇ ਮੇਕਰ ਕੁਮਾਰ ਮੰਗਤ ਨੇ ਇਸ ਬਾਰੇ ਗੱਲ ਕਰਦਿਆ ਦੱਸਿਆ ਕਿ ਜੌਨ ਦਾ ਇਹ ਸੀਨ ਤਾਂ ਆਸਾਨ ਸੀ ਪਰ ਟਾਈਮਿੰਗ ਠੀਕ ਨਹੀਂ ਸੀ। ਇਸ ਲਈ ਜੌਨ ਅਬ੍ਰਾਹਮ ਜ਼ਖਮੀ ਹੋ ਗਏ। ਅਪਕਮਿੰਗ ਫਿਲਮ 'ਪਾਗਲਪੰਤੀ' ਦੀ ਸ਼ੂਟਿੰਗ 90 ਪ੍ਰਤੀਸ਼ਤ ਲੰਡਨ 'ਚ ਹੋਈ ਹੈ। ਬਾਕੀ ਕੁਝ ਹਿੱਸਿਆ ਦੀ ਸ਼ੂਟਿੰਗ ਮੁੰਬਈ 'ਚ ਕੀਤੀ ਗਈ ਹੈ।
ਇਹ ਆਖਰੀ ਸ਼ੈਡੀਊਲ ਸੀ ਜਿਸ ਦੀ ਜੌਨ ਫਿਲਹਾਲ ਸ਼ੂਟਿੰਗ ਕਰ ਰਹੇ ਸਨ ਪਰ ਹੁਣ ਐਕਸੀਡੈਂਟ ਕਾਰਨ ਇਸ ਨੂੰ ਰੀਸ਼ੈਡੀਊਲ ਕੀਤਾ ਜਾਵੇਗਾ। ਜੌਨ ਜਦੋਂ ਠੀਕ ਹੋ ਜਾਣਉਗੇ, ਉਦੋਂ ਸ਼ੂਟਿੰਗ ਦੀ ਡੇਟ ਫਿਕਸ ਕੀਤੀ ਜਾਵੇਗੀ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸ਼ੂਟਿੰਗ ਜੂਨ ਦੇ ਅੰਤ ਤੱਕ ਖਤਮ ਪੂਰੀ ਹੋ ਜਾਵੇਗੀ। ਫਿਲਮ 'ਚ ਜੌਨ ਅਬ੍ਰਾਹਮ ਨਾਲ ਅਨਿਲ ਕਪੂਰ, ਅਰਸ਼ਦ ਵਾਰਸੀ, ਖੁਸ਼ ਸਮਰਾਟ, ਇਲੀਆਨਾ ਡੀਕਰੂਜ ਵਰਗੇ ਕਲਾਕਾਰ ਹਨ।