FacebookTwitterg+Mail

'ਪੰਜਾਬ' ਗੀਤ ਰਾਹੀਂ ਜੋਹਨ ਬੇਦੀ ਨੇ ਦਿਖਾਇਆ ਨਸ਼ੇ 'ਚ ਡੁੱਬਾ ਪੰਜਾਬ (ਵੀਡੀਓ)

john bedi new song punjab
01 August, 2019 03:21:29 PM

ਜਲੰਧਰ (ਬਿਊਰੋ) — ਦਿਨੋਂ-ਦਿਨ ਪੰਜਾਬ 'ਚ ਨਸ਼ੇ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਇਸ ਦੀ ਲਪੇਟ 'ਚ ਬਹੁਤ ਜ਼ਿਆਦਾ ਆ ਰਹੀ ਹੈ। ਅਜਿਹੇ 'ਚ ਆਮ ਲੋਕਾਂ ਦੇ ਨਾਲ-ਨਾਲ ਕਲਾਕਾਰਾਂ ਦਾ ਵੀ ਫਰਜ ਬਣਦਾ ਹੈ ਕਿ ਇਸ ਭੈੜੀ ਅਲਾਮਤ ਤੋਂ ਲੋਕਾਂ ਨੂੰ ਦੂਰ ਕੀਤਾ ਜਾਵੇ। ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਨਸ਼ੇ ਤੋਂ ਦੂਰ ਰਹਿਣ ਲਈ ਸਾਰਥੱਕ ਸੁਨੇਹਾ ਦੇ ਸਕਦੇ ਹਨ। ਅਜਿਹੇ 'ਚ ਗਾਇਕ ਜੋਹਨ ਬੇਦੀ ਨੇ ਆਪਣੇ ਗੀਤ 'ਪੰਜਾਬ' ਰਾਹੀਂ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ। ਇਸ ਗੀਤ 'ਚ ਉਨ੍ਹਾਂ ਦਾ ਸਾਥ ਭਗਵੰਤ ਪਾਧਰੀ ਮੰਤਰੀ ਨੇ ਦਿੱਤਾ ਹੈ। ਦੱਸ ਦਈਏ ਕਿ 'ਪੰਜਾਬ' ਗੀਤ ਦੇ ਬੋਲ ਖੁਦ ਜੋਹਨ ਬੇਦੀ ਨੇ ਲਿਖੇ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ John Bedi ਨੇ ਦਿੱਤਾ ਹੈ। ਜੋਹਨ ਬੇਦੀ ਦੇ ਇਸ ਗੀਤ ਨੂੰ ਮੰਗਲ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਜੋਹਨ ਬੇਦੀ ਨੇ ਆਪਣੇ 'ਪੰਜਾਬ' ਰਾਹੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ, ਜੋ ਸਾਡੇ ਭੱਵਿਖ ਨੂੰ ਦਰਸਾਉਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜੋਹਨ ਬੇਦੀ ਦਾ ਗੀਤ 'ਪੰਜਾਬ' ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ।


Tags: PunjabJohn BediBhagwant Pardan MantriNew Punjabi SongMangla Records

Edited By

Sunita

Sunita is News Editor at Jagbani.