FacebookTwitterg+Mail

John Cena ਨੇ ਸ਼ੇਅਰ ਕੀਤੀ ਸ਼ਿਲਪਾ ਸ਼ੈੱਟੀ ਦੀ ਅਜਿਹੀ ਤਸਵੀਰ, ਅਦਾਕਾਰਾ ਨੇ ਦਿੱਤਾ ਜਵਾਬ

john cena posts a picture of shilpa shetty and leaves everyone confused
14 July, 2019 12:38:28 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਇਕ ਮੀਮ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮੀਮ ਨੂੰ WWE ਸਟਾਰ ਜਾਨ ਸੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨਾਂ ਹੀ ਨਹੀਂ, ਮੀਮ 'ਤੇ ਖੁਦ ਸ਼ਿਲਪਾ ਸ਼ੈੱਟੀ ਦਾ ਰਿਐਕਸ਼ਨ ਵੀ ਕਾਫੀ ਜ਼ਬਰਦਸਤ ਰਿਹਾ। ਦਰਅਸਲ, ਇਸ ਮੀਮ 'ਚ WWE ਸਟਾਰ ਜਾਨ ਸੀਨਾ ਨੇ ਸ਼ਿਲਪਾ ਸ਼ੈੱਟੀ ਦੇ ਚਿਹਰੇ ਨੂੰ ਅਮਰੀਕਨ ਪਹਿਲਵਾਨ ਸਟੀਵਨ ਅੰਡਰਸਨ ਦੀ ਇਕ ਮੋਰਫੇਡ ਤਸਵੀਰ 'ਤੇ ਲਗਾਉਂਦੇ ਹੋਏ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ।

 
 
 
 
 
 
 
 
 
 
 
 
 
 
 
 

A post shared by John Cena (@johncena) on Jul 12, 2019 at 2:17am PDT


ਮੀਮ ਤਿਆਰ ਕਰਦੇ ਹੋਏ ਜਾਨ ਸੀਨਾ ਨੇ ਤਸਵੀਰ 'ਤੇ ਲਿਖਿਆ,''ਸਟੋਨ ਕੋਲਡ ਸ਼ਿਲਪਾ ਸ਼ੈੱਟੀ।'' ਹਾਂਲਾਕਿ ਜਾਨ ਸੀਨਾ ਦੇ ਇੰਸਟਾਗ੍ਰਾਮ ਤੋਂ ਸ਼ੇਅਰ ਹੋਈ ਤਸਵੀਰ 'ਚ ਸ਼ਿਲਪਾ ਸ਼ੈੱਟੀ ਨੂੰ ਪਛਾਣਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਸ਼ਿਲਪਾ ਸ਼ੈੱਟੀ ਨੇ ਵੀ ਮੀਮ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਇਸ ਮੀਮ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਸ਼ਿਲਪਾ ਨੇ ਲਿਖਿਆ,''ਕੂਲ, ਇਹ ਕਾਫੀ ਮਜ਼ੇਦਾਰ ਹੈ।''


ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਬਤੌਰ ਜੱਜ ਸੋਨੀ ਟੀ.ਵੀ. 'ਤੇ ਆਉਣ ਵਾਲੇ ਡਾਂਸ ਸ਼ੋਅ 'ਸੁਪਰ ਡਾਂਸਰ ਚੈਪਟਰ 3' 'ਚ ਦਿਖਾਈ ਦਿੱਤੀ ਸੀ। ਹਾਲਾਂਕਿ ਸ਼ੋਅ ਖਤਮ ਹੋ ਚੁਕਿਆ ਹੈ।


Tags: John CenaShilpa ShettyInstagram

About The Author

manju bala

manju bala is content editor at Punjab Kesari