FacebookTwitterg+Mail

15 ਸਾਲ ਬਾਅਦ ''ਪਾਈਰੇਟਸ ਆਫ...' ਤੋਂ ਬਾਹਰ ਹੋਏ ਜੌਨੀ ਡੈੱਪ

johnny depp
27 October, 2018 04:33:27 PM

ਮੁੰਬਈ (ਬਿਊਰੋ)— 'ਪਾਈਰੇਟਸ ਆਫ ਦਿ ਕੈਰੇਬੀਨ' ਫਰੈਂਚਾਇਜ਼ੀ 'ਚ ਜੈਕ ਸਪੈਰੋ ਦਾ ਕਿਰਦਾਰ ਨਿਭਾਉਣ ਵਾਲੇ ਜੌਨੀ ਡੈੱਪ ਨੂੰ ਬਾਹਰ ਕਰ ਦਿੱਤਾ ਗਿਆ ਹੈ। ਡਿਜ਼ਨੀ ਸਟੂਡੀਓ ਫਰੈਂਚਾਇਜ਼ੀ ਦੇ ਭਵਿੱਖ ਨੂੰ ਲੈ ਕੇ ਕੁਝ ਵੱਡੇ ਫੈਸਲੇ ਲੈਣ ਜਾ ਰਹੀ ਹੈ। ਜੌਨੀ ਡੈੱਪ 'ਪਾਈਰੇਟਸ ਆਫ ਦਿ ਕੈਰੇਬੀਨ' ਨਾਲ ਪਿਛਲੇ 15 ਸਾਲਾਂ ਤੋਂ ਜੁੜੇ ਸਨ। ਉਹ ਇਸ ਸੀਰੀਜ਼ ਦੀਆਂ ਸਾਰੀਆਂ ਫਿਲਮਾਂ 'ਚ ਜੈਕ ਸਪੈਰੋ ਦੇ ਕਿਰਦਾਰ 'ਚ ਨਜ਼ਰ ਆਏ। ਮੰਨਿਆ ਜਾ ਰਿਹਾ ਹੈ ਕਿ ਪਿਛਲੀ ਫਿਲਮ 'ਡੈੱਡ ਮੈਨ ਟੇਲ ਨੋ ਟੇਲਸ' ਦੇ ਕੁਝ ਖਾਸ ਪ੍ਰਦਰਸ਼ਨ ਨਾ ਕਰਨ ਦੀ ਵਜ੍ਹਾ ਇਹ ਫੈਸਲਾ ਲਿਆ ਗਿਆ।

ਫਿਲਮ ਦੇ ਸਕ੍ਰਿਪਟ ਰਾਈਟਰ ਸਟੂਅਰਟ ਬਿਟਟੀ ਨੇ ਜੌਨੀ ਡੈੱਪ ਦੇ ਫਰੈਂਚਾਇਜ਼ੀ 'ਚੋਂ ਬਾਹਰ ਹੋਣ ਦਾ ਅਧਿਕਾਰਕ ਐਲਾਨ ਕੀਤਾ। ਸਟੂਅਰਟ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਫਰੈਂਚਾਇਜ਼ੀ ਨਾਲ ਡੈੱਪ ਦਾ ਸਫਰ ਸ਼ਾਨਦਾਰ ਰਿਹਾ, ਡੈੱਪ ਨੇ ਉਸ ਕਿਰਦਾਰ ਨੂੰ ਆਪਣਾ ਬਣਾ ਲਿਆ। ਡੈੱਪ ਦੇ ਕਰੀਅਰ ਦਾ ਇਹ ਸਭ ਤੋਂ ਪਸੰਦੀਦਾ ਕਿਰਦਾਰ ਰਿਹਾ। ਪੂਰੀ ਦੁਨੀਆ 'ਚ ਲੋਕ ਇਸ ਕਿਰਦਾਰ ਦੀ ਵਜ੍ਹਾ ਉਨ੍ਹਾਂ ਨੂੰ ਪਿਆਰ ਕਰਦੇ ਹਨ''। ਸਾਲ 2003 'ਚ ਇਸ ਸੀਰੀਜ਼ ਦੀ ਪਹਿਲੀ ਫਿਲਮ ਰਿਲੀਜ਼ ਹੋਈ ਸੀ। ਫਿਲਮ ਨੇ ਦੁਨੀਆ ਭਰ 'ਚ ਜ਼ਬਰਦਸਤ ਕਮਾਈ ਕੀਤੀ। 2017 'ਚ ਫਿਲਮ ਦਾ ਪਿਛਲਾ ਭਾਗ ਰਿਲੀਜ਼ ਹੋਇਆ ਸੀ ਪਰ ਫਿਲਮ 'ਡੈੱਡ ਮੈਨ ਟੇਲ ਨੋ ਟੇਲਸ' ਬਾਕੀ ਫਿਲਮਾਂ ਵਾਂਗ ਅਸਰ ਛੱਡਣ 'ਚ ਸਫਲ ਨਹੀਂ ਹੋ ਸਕੀ।


Tags: Johnny Depp American Actor

Edited By

Kapil Kumar

Kapil Kumar is News Editor at Jagbani.