FacebookTwitterg+Mail

ਮਧੁ ਚੋਪੜਾ ਨੇ ਪੰਜਾਬੀ ਗੀਤ 'ਤੇ ਨਚਾਈ ਪ੍ਰਿਯੰਕਾ ਦੀ ਵਿਦੇਸ਼ੀ 'ਸੱਸ', ਵੀਡੀਓ ਵਾਇਰਲ

jonas dances to punjabi music madhu
29 August, 2018 03:49:49 PM

ਨਵੀਂ ਦਿੱਲੀ(ਬਿਊਰੋ)— ਪਿਛਲੇ ਦਿਨੀਂ ਪ੍ਰਿਯੰਕਾ ਚੋਪੜਾ ਨੇ ਆਪਣੇ ਵਿਦੇਸ਼ੀ ਪ੍ਰੇਮੀ ਨਿਕ ਜੋਨਸ ਨਾਲ ਮੰਗਣੀ ਕਰ ਲਈ ਹੈ। ਮੁੰਬਈ 'ਚ ਪੂਰੇ ਦੇਸੀ ਅੰਦਾਜ਼ 'ਚ ਹੋਈ ਇਸ ਮੰਗਣੀ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਹਨ। ਇਸ ਦੌਰਾਨ ਨਿਕ ਦੇ ਮਾਤਾ-ਪਿਤਾ ਵੀ ਬਿਲਕੁਲ ਦੇਸੀ ਅੰਦਾਜ਼ 'ਚ ਦਿਸੇ ਸਨ ਪਰ ਮੰਗਣੀ ਦੇ ਫੰਕਸ਼ਨ ਦਾ ਇਕ ਇਨਸਾਈਡ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਨਿਕ ਜੋਨਸ ਦੀ ਮੰਮੀ ਡੈਨਿਸ ਜੋਨਸ ਸਿਰਫ ਦੇਸੀ ਲੁੱਕ ਹੀ ਨਹੀਂ ਸਗੋਂ ਦੇਸੀ ਅੰਦਾਜ਼ 'ਚ ਨੱਚਦੀ ਵੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਮਧੁ ਚੋਪੜਾ ਨਚਾ ਰਹੀ ਹੈ। ਦੱਸ ਦੇਈਏ ਕਿ ਇਹ ਵੀਡੀਓ ਖੁਦ ਡੈਨਿਸ ਜੋਨਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਪ੍ਰਿਯੰਕਾ ਚੋਪੜਾ ਦੀ ਮਾਂ ਨਾਲ ਡਾਂਸ ਕਰਨ ਦੀ ਕੋਸ਼ਿਸ਼ ਕਰਦੀ ਦਿਖ ਰਹੀ ਹੈ। ਇਸ ਵੀਡੀਓ 'ਚ ਡੈਨਿਸ ਜੋਨਸ ਪੰਜਾਬੀ ਗੀਤਾਂ 'ਤੇ ਨੱਚਦੀ ਨਜ਼ਰ ਆ ਰਹੀ ਹੈ। 

 

 
 
 
 
 
 
 
 
 
 
 
 
 
 

Thank you @madhumalati for being patient with my lack of dance skills! I miss you. #engagementparty

A post shared by Denise Jonas (@mamadjonas) on Aug 28, 2018 at 6:14pm PDT

ਦੱਸਣਯੋਗ ਹੈ ਕਿ ਨਿਕ ਅਤੇ ਪ੍ਰਿਯੰਕਾ ਦੀ ਮੰਗਣੀ ਤੋਂ ਬਾਅਦ ਮਧੁ ਚੋਪੜਾ ਕਾਫੀ ਖੁਸ਼ ਹੈ। ਇਸ ਮੰਗਣੀ ਤੋਂ ਬਾਅਦ ਮਧੁ ਚੋਪੜਾ ਨੇ ਕਿਹਾ, ''ਪ੍ਰਿਯੰਕਾ ਹਮੇਸ਼ਾ ਤੋਂ ਆਪਣੇ ਕਰੀਅਰ ਨੂੰ ਲੈ ਕੇ ਬੁਲੰਦੀਆਂ 'ਤੇ ਲਿਆਉਣਾ ਚਾਹੁੰਦੀ ਸੀ। ਮੈਂ ਵੀ ਹਮੇਸ਼ਾ ਉਸ ਦਾ ਸਮਰਥਨ ਕਰਦੀ ਸੀ ਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਮੈਂ ਉਸ ਦਾ ਸਮਰਥਨ ਕਰਨਾ ਬੰਦ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਹਰ ਚੀਜ ਦਾ ਇਕ ਸਮਾਂ ਹੁੰਦਾ ਹੈ ਪਰ ਜਦੋਂ ਪ੍ਰਿਯੰਕਾ ਨੇ ਦੱਸਿਆ ਕਿ ਉਹ ਨਿਕ ਨਾਲ ਮੰਗਣੀ ਕਰਨਾ ਚਾਹੁੰਦੀ ਹੈ ਤਾਂ ਮੈਂ ਕਾਫੀ ਖੁਸ਼ ਹੋਈ।''

 


Tags: Priyanka ChopraNick JonasMothers DanceMadhu ChopraKevin JonasMama Denise JonasPunjabi Music

Edited By

Sunita

Sunita is News Editor at Jagbani.