FacebookTwitterg+Mail

ਜੋਰਾ : ਦਿ ਸੈਕਿੰਡ ਚੈਪਟਰ ਲੈ ਕੇ ਆ ਰਿਹੈ ਦੀਪ ਸਿੱਧੂ

jora  the second chapter
01 March, 2020 10:31:44 AM

ਜਲੰਧਰ (ਬਿਊਰੋ)- ਦੀਪ ਸਿੱਧੂ ਪੰਜਾਬੀ ਫਿਲਮ ਜਗਤ ਦਾ ਉਹ ਅਦਾਕਾਰ ਹੈ, ਜਿਸ ਨੇ ਵਕਾਲਤ ਦੀ ਦੁਨੀਆ ’ਚੋਂ ਨਿਕਲ ਕੇ ਅਦਾਕਾਰੀ ਦੀ ਦੁਨੀਆ ’ਚ ਇਕ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਦਰਸ਼ਕ ਉਸ ਨੂੰ ਜੋਰਾ ਬਾਈ ਦੇ ਨਾਂ ਨਾਲ ਵੀ ਜਾਣਦੇ ਹਨ। ਪੰਜਾਬੀ ਸਿਨੇਮਾ ’ਚ ਥੋੜ੍ਹੇ ਸਮੇਂ ’ਚ ਵੱਡੀ ਪਛਾਣ ਹਾਸਲ ਕਰ ਚੁੱਕੇ ਦੀਪ ਸਿੱਧੂ ਦੀ ਗਿਣਤੀ ਕਦੇ ਬਾਲੀਵੁੱਡ ਦੇ ਗਿਣੇ-ਚੁਣੇ ਬਿਜ਼ਨੈੱਸ ਐਡਵੋਕੇਟਸ ’ਚ ਹੁੰਦੀ ਸੀ। ਵਕਾਲਤ ਛੱਡ ਕੇ ਫਿਲਮ ਜਗਤ ਨਾਲ ਜੁੜੇ ਦੀਪ ਸਿੱਧੂ ਦਾ ਮੁੰਬਈ ਦੇ ਨਾਮੀ ਫਿਲਮ ਘਰਾਣਿਆਂ ਨਾਲ ਪਰਿਵਾਰਕ ਨਾਤਾ ਹੈ। ਇਸ ਦੇ ਬਾਵਜੂਦ ਉਸ ਨੇ ਬਿਨਾਂ ਕਿਸੇ ਬਾਹਰੀ ਮਦਦ ਦੇ ਪੰਜਾਬੀ ਫਿਲਮ ਇੰਡਸਟਰੀ ’ਚ ਆਪਣੇ ਪੱਧਰ ’ਤੇ ਹੀ ਪੈਰ ਜਮਾਏ ਹਨ।

ਅਦਾਕਾਰ ਵਜੋਂ ਦੀਪ ਨੂੰ ਅਸਲ ਪਛਾਣ ਅਮਰਦੀਪ ਸਿੰਘ ਗਿੱਲ ਦੀ ਫਿਲਮ ‘ਜੋਰਾ 10 ਨੰਬਰੀਆ’ ਨੇ ਦਿੱਤੀ ਸੀ। ਇਸ ਫਿਲਮ ਨੇ ਦੀਪ ਦੀ ਚਰਚਾ ਫਿਲਮੀ ਦੁਨੀਆ ’ਚ ਕਰਵਾਈ। ਇਸ ਫਿਲਮ ਨਾਲ ਦੀਪ ਨੇ ਗਾਇਕਾਂ ਤੋਂ ਹੀਰੋ ਬਣੇ ਕਲਾਕਾਰਾਂ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ। ਇਸ ਫਿਲਮ ’ਚ ਉਸ ਵੱਲੋਂ ਨਿਭਾਇਆ ਗਿਆ ਗੈਂਗਸਟਰ ਜੋਰਾ ਦਾ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਅੱਜ ਬਹੁਤੇ ਲੋਕ ਦੀਪ ਨੂੰ ਜੋਰਾ ਬਾਈ ਦੇ ਨਾਂ ਨਾਲ ਹੀ ਜਾਣਦੇ ਹਨ। ਇਸ ਵੇਲੇ ਦੀਪ ਫਿਲਮ ਇੰਡਸਟਰੀ ’ਚ ਪੂਰੀ ਤਰ੍ਹਾਂ ਵਿਅਸਥ ਹੈ। ਉਸ ਦੀ ਨਵੀਂ ਫਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨਾਲ ਉਹ ਪੰਜਾਬੀ ਇੰਡਸਟਰੀ ਦੀ ਮੋਹਰੀ ਕਤਾਰ ਦੇ ਹੀਰੋਜ਼ ’ਚ ਸ਼ਾਮਲ ਹੋਵੇਗਾ। ਅਮਰਦੀਪ ਸਿੰਘ ਗਿੱਲ ਦੀ ਲਿਖੀ ਤੇ ਨਿਰਦੇਸ਼ਿਤ ਕੀਤੀ ਇਸ ਫਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਰਾਜੂ ਹਨ।

ਇਸ ਫਿਲਮ ’ਚ ਉਸ ਨਾਲ ਪੰਜਾਬੀ ਗਾਇਕ ਸਿੰਘਾ ਵੀ ਨਜ਼ਰ ਆਵੇਗਾ। ਇਹ ਉਸ ਦੀ ਪਹਿਲੀ ਫਿਲਮ ਹੈ। ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਇਸ ਵਾਰ ਵੀ ਫਿਲਮ ਦਾ ਅਹਿਮ ਹਿੱਸਾ ਹਨ। ਫਿਲਮ ਦੇ ਬਾਕੀ ਕਲਾਕਾਰਾਂ ’ਚ ਮਾਹੀ ਗਿੱਲ, ਜਪਜੀ ਖਹਿਰਾ, ਯਾਦ ਗਰੇਵਾਲ, ਹੌਬੀ ਧਾਲੀਵਾਲ, ਗੁੱਗੂ ਗਿੱਲ, ਸੋਨਪ੍ਰੀਤ ਜਵੰਦਾ ਸਮੇਤ ਕਈ ਵੱਡੇ ਨਾਂ ਸ਼ਾਮਲ ਹਨ। ਦੀਪ ਸਿੱਧੂ ਮੁਤਾਬਕ ਉਹ ਵੱਖਰੀ ਕਿਸਮ ਦੀਆਂ ਫਿਲਮਾਂ ਹੀ ਕਰਨਾ ਚਾਹੁੰਦਾ ਹੈ। ਉਸ ਨੂੰ ਆਪਣਾ ਅਦਾਕਾਰੀ ਕੱਦ ਅਤੇ ਸੀਮਾਵਾਂ ਪਤਾ ਹਨ। ਦੀਪ ਮੁਤਾਬਕ ਉਸ ਦੀ ਫਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਉਸ ਦੀ ਪਹਿਲੀ ਫਿਲਮ ‘ਜੋਰਾ’ ਨਾਲੋਂ ਵੱਡੀ ਹੋਵੇਗੀ। ਇਸ ਫਿਲਮ ਜ਼ਰੀਏ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਦਾ ਸਿਨੇਮਾ ਦੇਖਣ ਨੂੰ ਮਿਲੇਗਾ।

ਦੀਪ ਮੁਤਾਬਕ ਇਸ ਫਿਲਮ ਜ਼ਰੀਏ ਪੰਜਾਬ ਦੇ ਉਸ ਸੱਚ ਨੂੰ ਦਿਖਾਇਆ ਗਿਆ ਹੈ, ਜੋ ਕਦੇ ਫਿਲਮਾਂ ਦਾ ਹਿੱਸਾ ਨਹੀਂ ਬਣਦਾ। ਰਾਜਨੀਤੀ, ਪੁਲਸ ਤੰਤਰ ਤੇ ਗੈਂਗਸਟਰਾਂ ਦੀ ਮਿਲੀਭੁਗਤ ’ਤੇ ਵਿਅੰਗ ਕਰਦੀ ਇਸ ਫਿਲਮ ’ਚ ਸਮਾਜ ਨੂੰ ਘੁਣ ਵਾਂਗ ਖਾ ਰਹੇ ਲੋਕਾਂ ਦੇ ਚਿਹਰੇ ਵੀ ਨੰਗੇ ਕੀਤੇ ਗਏ ਹਨ।


Tags: Jora The Second ChapterDeep SidhuSinggaAmardeep Gill6 MarchPunjabi Celebrity

About The Author

manju bala

manju bala is content editor at Punjab Kesari