FacebookTwitterg+Mail

‘ਜੋਰਾ ਦਸ ਨੰਬਰੀਆ’ ਦੇ ਹਰ ਕਿਰਦਾਰ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

jora 10 numbaria amardeep singh gill
23 February, 2020 03:57:06 PM

ਆਸ਼ੀਸ਼ ਦੁੱਗਲ: ਤੁਸੀਂ ਫਿਲਮਾਂ ਵਿਚ ਵੱਖ-ਵੱਖ ਪਾਤਰ ਅਤੇ ਵੱਖ-ਵੱਖ ਕਿਰਦਾਰ ਦੇਖਦੇ ਹੋ। ਹਰ ਕਿਰਦਾਰ ਦੀ ਆਪਣੀ ਇਕ ਦਿੱਖ ਤੇ ਕਹਾਣੀ ਹੁੰਦੀ ਹੈ। ਇਹ ਕਹਾਣੀ ਹੀ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਂਦੀ ਹੈ। ਫਿਲਮ ਦੀ ਕਹਾਣੀ ਨੂੰ ਪੂਰਾ ਕਰਨ ਲਈ ਹਰ ਤਰਾਂ ਦੇ ਕਿਰਦਾਰ ਤੇ ਪਾਤਰਾਂ ਦੀ ਲੋੜ ਹੁੰਦੀ ਹੈ । ਕਹਾਣੀ ਵਿਚ ਕੁੱਝ ਕਿਰਦਾਰ ਜਾਂ ਪਾਤਰ ਇਹੋ ਜਿਹੇ ਹੁੰਦੇ ਹਨ, ਜਿਨ੍ਹਾਂ ਤੋਂ ਅਸੀਂ ਸੁਚੇਤ ਤੌਰ 'ਤੇ ਅਣਜਾਣ ਹੁੰਦੇ ਹਾਂ ਪਰ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਬਿਨਾਂ ਫਿਲਮ ਦੀ ਮੁੱਖ ਕਹਾਣੀ ਅਧੂਰੀ ਹੁੰਦੀ ਹੈ। ਇਹੋ ਜਿਹੇ ਬਹੁਤ ਕਿਰਦਾਰ ਫਿਲਮ ਵਿਚ ਆਪਣੀ ਅਦਾਕਾਰੀ ਕਰਦੇ ਹਨ, ਜਿਨ੍ਹਾਂ ਨੂੰ ਕਰੈਕਟਰ ਅਦਾਕਾਰ ਕਿਹਾ ਜਾਂਦਾ ਹੈ । ਇਸੇ ਤਰਾਂ ਦੇ ਇਕ ਕਿਰਦਾਰ ਇਕ ਪਾਤਰ ਨਾਲ ਸਾਨੂੰ ਜਾਣੂੰ ਕਰਵਾਇਆ ਅਮਰਦੀਪ ਸਿੰਘ ਗਿੱਲ ਨੇ। ਉਹ ਕਿਰਦਾਰ ਉਹ ਪਾਤਰ ਹੈ ਜਵਾਲਾ ਚੌਧਰੀ। ਜਿਸ ਨੂੰ ਤੁਸੀਂ ‘ਜੋਰਾ ਦਸ ਨੰਬਰੀਆ’ ਫਿਲਮ ਵਿਚ ਲਾਲਾ ਜੀ ਦੇ ਨਾਮ ਤੋਂ ਵੀ ਜਾਣਦੇ ਹੋ। ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਦੇ ਵਿਚ ਬਹੁਤ ਘੱਟ ਕਲਾਕਾਰ ਹਨ, ਜਿਨ੍ਹਾਂ ਨੂੰ ਅਸੀਂ ਕਰੈਕਟਰ ਆਰਟਿਸਟ ਦਾ ਨਾਮ ਦੇ ਸਕਦੇ ਹਾਂ ।ਇਹ ਆਰਟਿਸਟ ਉਹ ਹੁੰਦਾ ਹੈ, ਜੋ ਨਾ ਹੀਰੋ ਹੁੰਦਾ ਹੈ, ਨਾ ਹੈਰੋਇਨ ਹੁੰਦਾ ਹੈ ਅਤੇ ਨਾ ਹੀ ਵਿਲਨ ਹੁੰਦਾ ਹੈ ਪਰ ਓਸ ਦੇ ਤੋਂ ਬਿਨਾਂ ਕੋਈ ਫਿਲਮ ਬਣ ਨਹੀਂ ਸਕਦੀ । ਉਹ ਕਿਰਦਾਰ ਮਾਂ ਦਾ ਰੋਲ ਕਰਨ ਵਾਲਿਆਂ ਅਭਿਨੇਤਰੀਆਂ ਹੋ ਸਕਦੀਆਂ ਹਨ, ਪਿਓ ਦਾ ਕਿਰਦਾਰ ਕਰਨ ਵਾਲੇ ਅਭਿਨੇਤਾ ਹੋ ਸਕਦੇ ਹਨ, ਉਹ ਮਾਮੇ ਚਾਚੇ ਤਾਏ ਤੇ ਹੋਰ ਇਸ ਕਿਸਮ ਦੇ ਬਹੁਤ ਸਾਰੇ ਰੋਲ ਹੁੰਦੇ ਹਨ, ਜੋ ਕਰੈਕਟਰ ਆਰਟਿਸਟ ਕਰਦੇ ਹਨ। ਮੈਨੂੰ ਇਹ ਗੱਲ ਬਹੁਤ ਮਹਿਸੂਸ ਹੁੰਦੀ ਰਹੀ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਮੇਲ ਕਰੈਕਟਰ ਆਰਟਿਸਟ ਦੇ ਨਾਮ ਮੈਂ ਉਂਗਲਾਂ 'ਤੇ ਗਿਣ ਸਕਦਾ ਹਾਂ । ਇਨ੍ਹਾਂ ਅਦਾਕਾਰਾਂ 'ਚੋਂ ਹੀ ਇਕ ਕਮਾਲ ਦੇ ਅਦਾਕਾਰ ਨੇ ਅਸ਼ੀਸ਼ ਦੁੱਗਲ ਜੀ। ਪੰਜਾਬ ਦੇ ਕਸਬੇ ਸਹਿਣਾਂ (ਭਦੌੜ) ਦੇ ਜੰਮਪਲ ਨੇ ਮੁੰਬਈ ਵਿਚ ਰਹਿੰਦੇ ਹਨ, ਹਿੰਦੀ ਫਿਲਮਾਂ, ਹਿੰਦੀ ਸੀਰੀਅਲਾਂ ਅਤੇ ਪੰਜਾਬੀ ਫਿਲਮਾਂ ਦੇ ਵਿਚ ਅਦਾਕਾਰੀ ਕਰਦੇ ਹਨ। ਮੈਂ ਜਦੋਂ ‘ਜੋਰਾ ਦਸ ਨੰਬਰੀਆ’ ਦੇ ਵਿਚ ਜਵਾਲਾ ਚੌਧਰੀ ਦਾ ਕਿਰਦਾਰ ਸੋਚ ਰਿਹਾ ਸੀ ਜਾਂ ਉਸ ਨੂੰ ਲਿਖ ਰਿਹਾ ਸੀ ਉਸ ਵੇਲੇ ਮੈਂ ਬਹੁੱਤ ਵੱਡੀ ਸੱਮਸਿਆ ਦੇ ਵਿਚ ਸੀ ਕਿ ਜਵਾਲਾ ਚੌਧਰੀ ਦੇ ਕਿਰਦਾਰ ਨੂੰ ਕਿਹੜਾ ਅਦਾਕਾਰ ਚੰਗੀ ਤਰਾਂ ਨਿਭਾਅ ਸਕਦਾ ਹੈ ਕਿਉਂਕਿ ਜਵਾਲਾ ਚੌਧਰੀ ਜਿਸ ਨੂੰ ਜੋਰਾ ਜਾਂ ਬਾਕੀ ਸਾਰੇ ਲਾਲਾ ਜੀ ਕਹਿੰਦੇ ਹਨ ਜਾਂ ਸੇਠ ਜੀ ਕਹਿੰਦੇ ਹਨ, ਉਹ ਬਹੁਤ ਤਾਕਤਵਰ ਬੰਦਾ ਹੈ ਬਹੁਤ ਸ਼ਾਤਿਰ ਬੰਦਾ ਹੈ । ਇਸ ਕਿਸਮ ਦੇ ਪਾਤਰ ਜਿਹੜੇ ਕਿ ਮਾਲਵੇ ਇਲਾਕੇ ਵਿਚ ਅਕਸਰ ਪਾਏ ਜਾਂਦੇ ਹਨ, ਜਿਵੇ ਬਠਿੰਡਾ, ਮਾਨਸਾ, ਫਰੀਦਕੋਟ, ਬਰਨਾਲਾ, ਸੰਗਰੂਰ ਇਨ੍ਹਾਂ ਵੱਡੇ ਸ਼ਹਿਰਾਂ ਦੀਆਂ ਜੋ ਮੰਡੀਆਂ ਨੇ ਜਿਵੇ ਜੈਤੋ, ਤਪਾ, ਬੁਢਲਾਡਾ ਜਾਂ ਕੋਟਕਪੂਰਾ ਇਨ੍ਹਾਂ ਮੰਡੀਆਂ ਵਾਲਿਆਂ ਇਲਾਕਿਆਂ ਦੇ ਵਿਚ ਇਹ ਪਾਤਰ ਅਕਸਰ ਪਾਏ ਜਾਂਦੇ ਹਨ । ਜੋ ਬੇਸੀਕਲੀ ਆਪਣੀ ਨਿੱਜ਼ੀ ਜ਼ਿੰਦਗੀ ਦੇ ਵਿਚ ਬਾਣੀਏ ( ਬਿਜਨੈਸਮੈਨ) ਹੁੰਦੇ ਹਨ। ਉਨ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਹਨ ਫਿਰ ਉਸ ਤੋਂ ਬਾਅਦ ਉਹ ਪਾਵਰ ਵਿਚ ਆਉਂਦੇ ਹਨ, ਸਾਡੀ ਮਾਲਵੇ ਦੀ ਭਾਸ਼ਾ ਦੇ ਵਿਚ ਇਨ੍ਹਾਂ ਨੂੰ " ਜੱਟ ਬਾਣੀਏ" ਕਿਹਾ ਜਾਂਦਾ ਹੈ । ਇਹ ਨਿੱਜ਼ੀ ਜ਼ਿੰਦਗੀ ਦੇ ਵਿਚ ਲੜਾਈਆਂ ਵੀ ਕਰਦੇ ਹਨ, ਇਨ੍ਹਾਂ ਕੋਲ ਆਪਣੇ ਹਥਿਆਰ ਵੀ ਹੁੰਦੇ ਹਨ, ਇਸ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਦੇ ਵਿਚ ਵੀ ਇਨ੍ਹਾਂ ਦਾ ਪੈਰ ਧਰਾਵਾ ਹੁੰਦਾ ਹੈ । ਮੈਂ ਇਸ ਕਿਸਮ ਦਾ ਪਾਤਰ ਸੋਚਦਾ ਸੀ, ਕਿਉਂਕਿ ਮੇਰੇ ਕੋਲ ਨਿੱਜ਼ੀ ਜ਼ਿੰਦਗੀ ਵਿਚ ਦੇਖੇ ਇਸ ਤਰਾਂ ਦੇ ਬਹੁਤ ਅਸਲੀ ਕਰੈਕਟਰ ਹਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਜਵਾਲਾ ਚੋਧਰੀ ਦਾ ਕਿਰਦਾਰ ਸੋਚਿਆ ਕਿ ਕਿਸ ਕਿਸਮ ਦੀਆਂ ਉਸ ਦੀਆਂ ਗੱਲਾਂ ਹਨ, ਉਸ ਦਾ ਪੰਜਾਬ ਸਰਕਾਰ ਦੇ ਵਿਚ ਵੀ ਪੈਰ ਧਰਾਵਾ ਹੈ, ਦੂਜੇ ਪਾਸੇ ਉਹ ਆਪੋਜੀਸ਼ਨ ਪਾਰਟੀਆਂ ਨੂੰ ਵੀ ਜਾਣਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ‘ਜੋਰਾ ਦਸ ਨੰਬਰੀਆ’ ਇਸ ਰਾਜਨੀਤਿਕ ਤਾਣੇ-ਬਾਣੇ ਦੀ, ਪੁਲਸ ਤੰਤਰ ਦੀ ਅਤੇ ਗੈਂਗਸਟਰਾਂ ਦੀ ਮਿਲੀ ਜੁਲੀ ਕਹਾਣੀ ਹੈ। ਉਸੇ ਤਰ੍ਹਾਂ ਜਦੋਂ ਇਹ ਕਹਾਣੀ ਅੱਗੇ ਤੁਰਦੀ ਹੈ ਤਾਂ ਹੋਰ ਵੀ ਜ਼ਿਆਦਾ ਰਾਜਨੀਤਿਕ ਅਤੇ ਗੁੰਝਲਦਾਰ ਹੋ ਜਾਂਦੀ ਹੈ । JORA THE SECOND CHAPTER ਦੇ ਰੂਪ ਵਿਚ ਤੁਹਾਡੇ ਸਾਹਮਣੇ ਆਉਗੀ ਤਾਂ ਇਹ ਪਾਤਰ ਮੈਨੂੰ ਹੋਰ ਔਖਾ ਲੱਗਦਾ ਹੈ ਮੁਸ਼ਕਲ ਲੱਗਦਾ ਹੈ ਤਾਂ ਇਸ ਲਈ ਮੈਂ ਆਪਣੀ ਜਾਂਚੇ ਇਕ ਇਹੋ ਜਿਹੇ ਅਦਾਕਾਰ ਨੂੰ ਚੁਣਿਆ, ਜੋ ਬੇਹੱਦ ਪ੍ਰੋਫੈਸ਼ਨਲ ਹੈ । ਇਸ ਗੱਲ ਨੂੰ ਕਹਿਣ ਦੇ ਵਿਚ ਮੈਨੂੰ ਕੋਈ ਵੀ ਕਿਸੇ ਤਰਾਂ ਦਾ ਗ਼ੁਰੇਜ ਨਹੀਂ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਜਿੰਨੇ ਅਦਾਕਾਰਾਂ ਨਾਲ ਮੈਂ ਕੰਮ ਕੀਤਾ ਉਨ੍ਹਾਂ ਦੇ ਵਿਚ ਸਭ ਜ਼ਿਆਦਾ ਪ੍ਰੋਫੈਸ਼ਨਲ ਅਦਾਕਾਰ ਹਨ ਅਸ਼ੀਸ਼ ਦੁੱਗਲ ਜੀ, ਉਹ ਇਕ ਚੰਗੇ ਇਨਸਾਨ ਤਾਂ ਹੈ ਹੀ ਹਨ, ਉਸ ਦੇ ਨਾਲ-ਨਾਲ ਬਹੁਤ ਜਿਆਦਾ ਮਿਹਨਤੀ ਵੀ ਹਨ ,ਆਪਣੇ ਰੋਲ 'ਤੇ  ਬਹੁਤ ਮਿਹਨਤ ਕਰਦੇ ਹਨ, ਆਪਣੀ ਦਿੱਖ ਤੇ ਆਪਣੇ ਕਪੜਿਆਂ ਨੂੰ ਲੈ ਕੇ ਮੈਨੂੰ ਬਹੁਤ ਸਵਾਲ ਪੁੱਛਦੇ ਹਨ, ਮੈਂ ਉਨ੍ਹਾਂ ਨੂੰ ਰੈਫਰੈਂਸ ਦਿੱਤੇ, ਤਸਵੀਰਾਂ ਦਿਖਾਈਆਂ ਕਿ ਜੈਕਟ ਕਿਵੇਂ ਦੀ ਹੋਵੇਗੀ, ਕੁੜਤਾ ਪਜਾਮਾ ਕਿਵੇਂ ਦਾ ਹੋਵੇਗਾ, ਰਿਵੋਲਵੇਰ ਕਿਵੇਂ ਪਾਇਆ ਹੋਵੇਗਾ ਹਰ ਗੱਲ ’ਤੇ ਮੈਂ ਮਿਹਨਤ ਕੀਤੀ ਹਰ ਗੱਲ ਦਾ ਹਰ ਚੀਜ਼ ਦਾ ਮੈਂ ਉਨ੍ਹਾਂ ਨੂੰ ਰੈਫਰੈਂਸ ਦਿੱਤਾ । ਦਿਖਾਵਟ ਦੇ ਨਾਲ-ਨਾਲ ਉਨ੍ਹਾਂ ਨੂੰ ਦੱਸਿਆ ਕਿ ਉਹ ਫੋਨ ’ਤੇ ਕਿਵੇਂ ਗੱਲ ਕਰਨਗੇ, ਕਿਵੇਂ ਗੱਡੀ ਦੇ ਵਿਚ ਬੈਠਣਗੇ ਕਿਉਂਕਿ ਇਹੋ ਜਿਹੇ ਬਹੁਤ ਸਾਰੇ ਪਾਤਰਾਂ ਨੂੰ ਮੈਂ ਆਪਣੀ ਨਿੱਜ਼ੀ ਜ਼ਿੰਦਗੀ ਦੇ ਵਿਚ ਦੇਖਿਆ ਸੀ ਤੇ ਉਸੇ ਤਰ੍ਹਾਂ ਦਾ ਕਿਰਦਾਰ ਮੈਂ ਸੋਚਿਆ ਸੀ । ਅਸ਼ੀਸ਼ ਦੁੱਗਲ ਜੀ ਹੋਰਾਂ ਨੇ ਇਹ ਜਵਾਲਾ ਚੌਧਰੀ ਦਾ ਕਿਰਦਾਰ ‘ਜੋਰਾ ਦਸ ਨੰਬਰੀਆ’ ਦੇ ਵਿਚ ਬਾਕਮਾਲ ਨਿਭਾਇਆ । ਹੁਣ ਤੁਸੀਂ  ਜੋਰਾ-ਦੂਜਾ ਅਧਿਆਇ ਦੇ ਵਿਚ ਜਵਾਲਾ ਚੌਧਰੀ ਦੇ ਇਸ ਕਿਰਦਾਰ ਨੂੰ ਇਕ ਵੱਖਰੇ ਰੂਪ ਦੇ ਵਿਚ ਦੇਖੋਗੇ । ਇਹ ਕਿਰਦਾਰ ਜਵਾਲਾ ਚੌਧਰੀ ਹੋਰ ਵੀ ਜ਼ਿਆਦਾ ਸ਼ਕਤੀਸ਼ਾਲੀ ਬਣ ਕੇ ਤੁਹਾਡੇ ਸਾਹਮਣੇ ਆਉਗਾ । ਅਸ਼ੀਸ਼ ਦੁੱਗਲ ਜੀ ਮੇਰੇ ਵਧੀਆ ਦੋਸਤ ਵੀ ਹਨ, ਮੇਰੇ ਵੱਡੇ ਭਰਾ ਹਨ ਤੇ ਉਹ ਮੇਰੀਆਂ ਹੋਰਾਂ ਫ਼ਿਲਮਾਂ ਵਿਚ ਕੰਮ ਕਰ ਰਹੇ ਹਨ। ਇਸ ਕਰਕੇ ਕਿਉਂਕਿ ਉਹ ਅਦਾਕਾਰ ਬਹੁਤ ਕਮਾਲ ਦੇ ਹਨ। ਉਨ੍ਹਾਂ ਦੀ ਅਦਾਕਾਰੀ ਬਾਕਮਾਲ ਹੈ । ਫਿਲਮ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਰੋਲ ਨੂੰ ਲੈ ਕੇ ਮਿਹਨਤ ਕਰਨਾ ਮੈਨੂੰ ਬਹੁਤ ਪਸੰਦ ਹੈ । ਅਸ਼ੀਸ਼ ਦੁੱਗਲ ਜੀ ਬੇਸਿਕਲੀ ਥੀਏਟਰ ਦੇ ਮੰਝੇ ਹੋਏ ਅਦਾਕਾਰ ਹਨ, ਪੰਜਾਬ ਦੇ ਵਿਚ ਉਨ੍ਹਾਂ ਦੀਆਂ ਜੜਾਂ ਨੇ ਬੇਸ਼ੱਕ ਉਹ ਮੁੰਬਈ ਦੇ ਵਿਚ ਰਹਿ ਰਹੇ ਹਨ , ਹੁਣ ਮੁੰਬਈ ਦੇ ਵਾਸੀ ਹਨ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਕੋਲ ਅਸ਼ੀਸ਼ ਦੁੱਗਲ ਜੀ ਵਰਗੇ ਪ੍ਰੋਫੈਸ਼ਨਲ ਅਦਾਕਾਰ ਹਨ ਤੇ ਮੈਨੂੰ ਇਸ ਗੱਲ ਦੀ ਹੋਰ ਵੀ ਜ਼ਿਆਦਾ ਖੁਸ਼ੀ ਹੈ ਕਿ ਉਹ ਅਸ਼ੀਸ਼ ਦੁੱਗਲ ਜੀ ਮੇਰੀ ਜੋਰਾ ਸੀਰੀਜ਼ ਦੀਆਂ ਜਿਹੜੀਆਂ ਫ਼ਿਲਮ ਨੇ ਉਨ੍ਹਾਂ ਦੇ ਅਹਿਮ ਹਿੱਸਾ ਹਨ, ਤੁਸੀਂ ਇਨ੍ਹਾਂ ਦੀ ਅਦਾਕਾਰੀ ਨੂੰ ਹੋਰ ਫਿਲਮ ਦੇ ਵਿਚ ਦੇਖਿਆ ਤੇ ਪਸੰਦ ਕੀਤਾ ਹੁਣ ਇਸੇ ਤਰਾਂ ਤੁਸੀਂ ਇਨ੍ਹਾਂ ਦੀ ਅਦਾਕਾਰੀ ਤੇ ਜਵਾਲਾ ਚੌਧਰੀ ਦੇ ਸ਼ਾਤਿਰ ਦਿਮਾਗ ਤੇ ਪਾਤਰ ਨੂੰ JORA : The Second Chapterr ਵਿਚ ਦੇਖੋਗੇ , ਮੈਨੂੰ ਯਕੀਨ ਹੈ ਕਿ ਜਵਾਲਾ ਚੌਧਰੀ ਇਸ ਵਾਰ ਵੀ ਯਾਦਗ਼ਾਰੀ ਹੋਵੇਗਾ ।


Tags: Jora 10 NumbariaAmardeep Singh Gill Mandeep Singh SidhuPollywood KhabarAshish Duggalਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari