FacebookTwitterg+Mail

ਲੁਧਿਆਣਾ 'ਚ ਅੱਜ ਰਾਤ ਜੌਰਡਨ ਸੰਧੂ ਲਾਉਣਗੇ ਰੌਣਕਾਂ

jordan sandhu
23 January, 2019 03:41:05 PM

ਜਲੰਧਰ (ਬਿਊਰੋ) — 'ਕਾਕੇ ਦਾ ਵਿਆਹ' ਨਾਲ ਜੌਰਡਨ ਸੰਧੂ ਪਾਲੀਵੁੱਡ ਫਿਲਮ ਇੰਡਸਟਰੀ 'ਚ ਧਮਾਕੇਦਾਰ ਐਂਟਰੀ ਮਾਰਨ ਦੀ ਤਿਆਰੀ 'ਚ ਹਨ। ਇਨ੍ਹੀਂ ਦਿਨੀਂ ਜੌਰਡਨ ਸੰਧੂ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਦੱਸ ਦਈਏ ਕਿ ਜੌਰਡਨ ਸੰਧੂ ਅੱਜ ਸ਼ਾਮ ਲੁਧਿਆਣਾ ਦੇ 'Pro Wrestling League' 'ਚ ਪਹੁੰਚਣਗੇ। ਇਸ ਗੱਲ ਦੀ ਜਾਣਕਾਰੀ ਜੌਰਡਨ ਸੰਧੂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਦੱਸ ਦਈਏ ਕਿ ਜੋਰਡਨ ਸੰਧੂ ਦੀ ਡੈਬਿਊ ਫਿਲਮ 'ਕਾਕੇ ਦਾ ਵਿਆਹ' 1 ਫਰਵਰੀ ਨੂੰ ਰਿਲੀਜ਼ ਹੋਇਆ ਹੋ ਰਹੀ ਹੈ। ਕੁਝ ਦਿਨ ਪਹਿਲੇ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਜੋਰਡਨ ਸੰਧੂ ਲਈ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਰਿਸ਼ਤੇ ਹਨ। ਹੁਣ ਜੋਰਡਨ ਦਾ ਵਿਆਹ ਕਿਸ ਨਾਲ ਹੋਵੇਗਾ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ। ਇਸ ਤੋਂ ਇਲਾਵਾ ਫਿਲਮ ਦੇ ਗੀਤ ਵੀ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 
 

 
 
 
 
 
 
 
 
 
 
 
 
 
 

Milde Aan Ajj Shaami Ludhaine #KaakeDaViyah Promotions Te❤️🙏🏻 Pahuncheyo Time Kadh K🙏🏻

A post shared by Jordan Sandhu (@jordansandhu) on Jan 22, 2019 at 6:23pm PST

ਦੱਸਣਯੋਗ ਹੈ ਕਿ 'ਕਾਕੇ ਦਾ ਵਿਆਹ' ਫਿਲਮ 'ਚ ਦਿੱਗਜ ਅਦਾਕਾਰਾ ਪ੍ਰੀਤੀ ਸਪਰੂ ਵੀ ਨਜ਼ਰ ਆਵੇਗੀ, ਜਿਨ੍ਹਾਂ ਦੀ ਇਹ ਕਮਬੈਕ ਫਿਲਮ ਹੈ। ਇਨ੍ਹਾਂ ਤੋਂ ਇਲਾਵਾ ਪ੍ਰਭਜੋਤ ਗਰੇਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਡਾਇਰੈਕਟ ਰਾਏ ਯੁਵਰਾਜ ਬੈਂਸ ਨੇ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੇ ਗੀਤ ਲਿਖਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਬੰਟੀ ਬੈਂਸ ਨੇ ਤਿਆਰ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖਿਆ ਹੈ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵਾਈਟ ਹਿੱਲ ਸਟੂਡੀਓਜ਼ ਹਨ।
 

 


Tags: Pro Wrestling League Insoor Stadium Jordan Sandhu Kaake Da Viyah Promotion

Edited By

Sunita

Sunita is News Editor at Jagbani.