ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਦਾ ਨਵਾਂ ਗੀਤ 'ਬੋਲੀਆਂ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਜੋਰਡਨ ਸੰਧੂ ਗਾਇਕਾ ਸੋਨੂੰ ਕੱਕੜ ਨਾਲ ਮਿਲ ਕੇ ਬੋਲੀਆਂ ਪਾ ਰਹੇ ਹਨ। 'ਬੋਲੀਆਂ' ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਇਸ ਨੂੰ ਮਿਊਜ਼ਿਕ ਦਿ ਬੌਸ ਨੇ ਦਿੱਤਾ ਹੈ। ਗੀਤ ਵਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ।
ਦੱਸਣਯੋਗ ਹੈ ਕਿ 'ਕਾਕੇ ਦਾ ਵਿਆਹ' ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਜੋਰਡਨ ਸੰਧੂ, ਪ੍ਰਭਜੋਤ ਗਰੇਵਾਲ, ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਣ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਮੁੱਖ ਭੂਮਿਕਾ 'ਚ ਹਨ। ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। 'ਕਾਕੇ ਦਾ ਵਿਆਹ' ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖੇ ਹਨ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵਾਈਟ ਹਿੱਲ ਸਟੂਡੀਓਜ਼ ਹਨ।