FacebookTwitterg+Mail

'ਕਾਲਾ ਸ਼ਾਹ ਕਾਲਾ' 'ਚ ਜੋਰਡਨ ਸੰਧੂ ਦੀ ਐਂਟਰੀ, ਬੀਨੂੰ-ਸਰਗੁਣ ਨਾਲ ਨਿਭਾਉਣਗੇ ਮੁੱਖ ਭੂਮਿਕਾ

jordan sandhu in kala shah kala
15 August, 2018 02:49:54 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜੋਰਡਨ ਸੰਧੂ ਨੇ ਆਪਣੇ ਗੀਤਾਂ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਹੁਣ ਜੋਰਡਨ ਅਦਾਕਾਰੀ ਦੇ ਖੇਤਰ 'ਚ ਵੀ ਉੱਭਰ ਕੇ ਆ ਰਹੇ ਹਨ। ਜੀ ਹਾਂ, 'ਸੂਬੇਦਾਰ ਜੋਗਿੰਦਰ ਸਿੰਘ' 'ਚ ਛੋਟਾ ਜਿਹਾ ਪਰ ਦਮਦਾਰ ਕਿਰਦਾਰ ਨਿਭਾਉਣ ਵਾਲੇ ਜੋਰਡਨ ਸੰਧੂ ਬਹੁਤ ਜਲਦ ਫਿਲਮਾਂ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਜੋਰਡਨ ਸੰਧੂ ਨੇ ਹਾਲ ਹੀ 'ਚ ਆਪਣੇ ਇਕ ਵੱਡੇ ਪਾਲੀਵੁੱਡ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਹੈ। ਇਹ ਪ੍ਰਾਜੈਕਟ ਹੈ ਫਿਲਮ 'ਕਾਲਾ ਸ਼ਾਹ ਕਾਲਾ'। ਇਸ ਫਿਲਮ 'ਚ ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਜੋਰਡਨ ਸੰਧੂ ਦੇ ਨਾਲ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

   'ਕਾਲਾ ਸ਼ਾਹ ਕਾਲਾ' 'ਚ ਨਿਭਾਉਣਗੇ ਅਹਿਮ ਭੂਮਿਕਾ  

ਜੋਰਡਨ ਸੰਧੂ ਨੇ ਸੋਸ਼ਲ ਮੀਡੀਆ 'ਤੇ ਤਿੰਨਾਂ ਦੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਤੁਹਾਡੇ ਸਾਰਿਆਂ ਦੇ ਪਿਆਰ ਤੇ ਵਾਹਿਗੁਰੂ ਦੀ ਮਿਹਰ ਸਦਕਾ ਇੰਡਸਟਰੀ ਦੇ ਸੀਨੀਅਰ ਕਲਾਕਾਰਾਂ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਪੂਰੇ ਮੰਨ ਨਾਲ ਕੰਮ ਕਰਾਂਗਾ ਤੇ ਕਾਫੀ ਕੁਝ ਸਿੱਖਣ ਨੂੰ ਮਿਲੇਗਾ।'

ਦੱਸਣਯੋਗ ਹੈ ਕਿ 'ਕਾਲਾ ਸ਼ਾਹ ਕਾਲਾ' ਫਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ। ਜੋਰਡਨ ਸੰਧੂ ਕੋਲ 'ਕਾਲਾ ਸ਼ਾਹ ਕਾਲਾ' ਫਿਲਮ ਤੋਂ ਇਲਾਵਾ 4-5 ਹੋਰ ਪੰਜਾਬੀ ਫਿਲਮਾਂ ਪਾਈਪਲਾਈਨ 'ਚ ਹਨ, ਜਿਨ੍ਹਾਂ ਬਾਰੇ ਸਮਾਂ ਆਉਣ 'ਤੇ ਜਾਣਕਾਰੀ ਦਿੱਤੀ ਜਾਵੇਗੀ।


Tags: Jordan Sandhu Kala Shah Kala Binnu Dhillon Sargun Mehta Instagram Pollywood Punjabi News ਕਾਲਾ ਸ਼ਾਹ ਕਾਲਾ ਪਾਲੀਵੁੱਡ ਸਮਾਚਾਰ

Edited By

Rahul Singh

Rahul Singh is News Editor at Jagbani.